ਊ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਮੁਚਉੱਚ. ਅਤਿ ਉੱਚਾ. ਸਰਵੋਪਰਿ. "ਊਚ ਮੂਚ ਬੇਅੰਤ ਠਾਕੁਰ." (ਪ੍ਰਭਾ ਪੜਤਾਲ ਮਃ ੫)


ਦੇਖੋ, ਉਚਰਣ. "ਜਿਤੁ ਮੁਖਿ ਨਾਮ ਨ ਊਚਰਹਿ." (ਵਾਰ ਆਸਾ)


ਦੇਖੋ, ਉੱਚ। ੨. ਵਿ- ਉਤਕ੍ਰਿਸ੍ਟ. ਅਤਿ ਉੱਤਮ. "ਅਤਿ ਊਚਾ ਤਾਕਾ ਦਰਬਾਰਾ." (ਵਡ ਮਃ ੫)


ਪਹਾੜ ਦੀ ਚੋਟੀ। ੨. ਅਹੰਕਾਰੀ ਮਨ. ਦੇਖੋ, ਊਚੇ ਥਲਿ। ੩. ਸਤਸੰਗ. ਦੇਖੋ, ਉੱਚਾਥਲ.


ਵਿ- ਉੱਚੇ ਤੋਂ ਉੱਚਾ. ਅਤਿ ਉੱਚ. "ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ." (ਵਾਰ ਗੂਜ ੨. ਮਃ ੫)


ਸੰਗ੍ਯਾ- ਗੁਰਬਾਣੀ. ਆਲਾ ਦਰਜੇ ਦੀ ਬਾਣੀ. ਅਕਾਲੀ ਬਾਣੀ. ਇਲਾਹੀ ਬਾਣੀ. "ਊਚੀ ਬਾਣੀ ਊਚਾ ਹੋਇ." (ਆਸਾ ਮਃ ੩)


ਸੰ. ऊचुः ਪ੍ਰਿਥਮ ਪੁਰਖੁ ਦਾ ਬਹੁ ਵਚਨ. ਇਸ ਦਾ ਮੂਲ "ਵਚ" ਹੈ. "ਦਾਨਵਾ ਊਚੂ." (ਸਲੋਹ) ਦਾਨਵ ਬੋਲੇ. ਦੈਤਾਂ ਨੇ ਕਥਨ ਕੀਤਾ.


(ਰਾਮ ਮਃ ੫) ਅਹੰਕਾਰੀ ਚਿੱਤ ਵਿੱਚ ਹੁਣ ਨੰਮ੍ਰਤਾ ਹੋਣ ਕਰਕੇ ਸ਼ੁਭਗੁਣ (ਰੂਪੀ) ਕਮਲ ਖਿੜੇ ਹਨ.


ਦੇਖੋ. ਉਂਛਸ਼ੀਲ।. ੨. ਉਂਛ (ਸ਼ਿਲ) ਚੁਗਣ ਦੀ ਕ੍ਰਿਯਾ. "ਊਛ ਸਿਲਾ ਕਰ ਜੀਵ ਹੈ ਜੋ ਦਿਜ ਮੁਨੀ ਕਹਾਇ." (ਗੁਪ੍ਰਸੂ)


ਦੇਖੋ. ਉਛਲਨਾ.