ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਜਯ. ਸੰਗ੍ਯਾ- ਜਿੱਤ. ਫਤੇ. ਜੈ। ੨. ਦੇਖੋ, ਜਈ ੪.


ਜਲਪੈ. ਜਲਪਨ (ਉੱਚਾਰਣ) ਕਰਦਾ ਹੈ. "ਜੈ ਜੈ ਜਇਅੰਪਹਿ ਸਗਲ ਜਾਕਉ." (ਬਿਲਾ ਛੰਤ ਮਃ ੫) ਦੇਖੋ, ਜਲਪਨ। ੨. ਜਯ- ਆਲਾਪੈ. ਜੈ ਜੈਕਾਰ ਬੋਲਦਾ ਹੈ.


ਸੰਗ੍ਯਾ- ਜੈਕਾਰ. "ਨਾਨਕ ਉਚਰੈ ਹਰਿ ਕੀ ਜਇਆ." (ਬਿਲਾ ਮਃ ੫) ਨਾਨਕ ਉਚਰੈ ਵਾਹਗੁਰੂ ਜੀ ਕੀ ਫ਼ਤ਼ਹ। ੨. ਵਿ- ਪੈਦਾ ਹੋਇਆ. ਜਨਮਿਆ ਜਾਤ. "ਸਾਧਸੰਗਤਿ ਬਿਨੁ ਬਾਦ ਜਇਆ." (ਰਾਮ ਅਃ ਮਃ ੧)


ਕ੍ਰਿ- ਜਨਮ ਲੈਣਾ. ਪੈਦਾ ਹੋਣਾ. "ਮਰਿਜਇਬੇ ਕਉ ਕਿਆ ਕਰਹੁ ਅਭਾਗੇ?" (ਸੂਹੀ ਕਬੀਰ) ੨. ਜਾਣਾ. ਗਮਨ.


ਸੰਗ੍ਯਾ- ਉਤਪੱਤੀ. "ਮਨ ਪ੍ਰੀਤਿ ਨਈ ਕੀ ਜਈ ਉਪਜਾਈ." (ਨਾਪ੍ਰ) ੨. ਵਿ- ਉਪਜੀ. ਪੈਦਾ ਹੋਈ। ੩. ਜਾਈ. ਜਾਂਦੀ. ਜਾਵੇ. ਮਿਟੇ. "ਜਾਂਤੇ ਹਉਮੈ ਜਈਹੈ." (ਗਉ ਕਬੀਰ) ੪. ਸੰ. ਜਯਿਨ੍‌. ਵਿਜਯੀ. ਜਿੱਤਣ ਵਾਲਾ. ਜਯੀ। ੫. ਦੇਖੋ, ਜਵੀ.


ਜਾਈਏ. ਜਾਵੀਏ. "ਤਾਂਕੇ ਸਦ ਬਲਿਹਾਰੀ ਜਈਏ." (ਸਲੋਹ)


mass, expanse, volume, body, bulk


massive, bulky, big bodied, corpulent, voluminous


spy, informer; detective, sleuth


detective, detecting; noun, feminine espionage, spying, espial


ship, steamer, vessel, launch, liner; aeroplane, aircraft; also ਜਹਾਜ਼