ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਬਕਬਾਦ ਕਰਨਾ ਜਾਂ ਕਰਾਉਣਾ. "ਥੋੜਾ ਬੋਲਣ ਬੋਲ, ਨ ਝਾਖ ਝਖਾਇਆ." (ਭਾਗੁ) ੨. ਸੁਪਨੇ ਵਿੱਚ ਬਰੜਾਉਣਾ. "ਤੀਜੈ ਝਾਖ ਝਖਾਇਆ, ਚਉਥੈ ਭੋਰੁ ਭਇਆ." (ਸ੍ਰੀ ਮਃ ੫)
ਦੇਖੋ, ਝਾਖ। ੨. ਕ੍ਰਿ. ਵਿ- ਝਖਕੇ. ਬਕਬਾਦ ਕਰਕੇ.
ਸੰਗ੍ਯਾ- ਝੱਗ. ਫੇਨ। ੨. ਜੇਰਾ. ਬਰਦਾਸ਼੍ਤ. ਸਹਾਰਨ ਦਾ ਭਾਵ. "ਝਾਗ ਸੈਹਥੀ ਬ੍ਰਣ ਕਰੈ." (ਚਰਿਤ੍ਰ ੯੧) "ਝਾਗ ਝਾਗ ਸੁਤੀਰ." (ਚੰਡੀ ੨) ੩. ਗਾਹੁਣਾ. ਅਵਗਾਹਨ. ਦੇਖੋ, ਝਾਗਿ। ੪. ਉਨੀਂਦਾਪਨ। ੫. ਝਖ. ਮੱਛੀ. ਦੇਖੋ, ਬਿਬਲੁ.
ਸਿੰਧੀ. ਕ੍ਰਿ- ਪਗਾਹਣ ਵਿਚਦੀਂ ਲੰਘਣਾ। ੨. ਲੰਮਾ ਸਫ਼ਰ ਕਰਨਾ. "ਦੇਸ ਦਿਸੰਤਰ ਮੈ ਸਗਲੇ ਝਾਗੇ." (ਸੂਹੀ ਮਃ ੫) ੩. ਦੁੱਖ ਸਹਾਰਨਾ। ੪. ਉਲੰਘਣਾ. "ਹਉਮੈ ਬਿਖ ਝਾਗੇ." (ਬਿਲਾ ਛੰਤ ਮਃ ੪)
pumice, pumice stone; rough-surfaced piece of pottery or burnt brick used for scrubbing feet or heels; slang. stupid person
imperative form of ਝਾੜਨਾ dust, clean
a wild variety of bitter gourd