ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਡਾਲ. ਕਾਂਡ. ਟਾਹਣਾ. "ਤਰਵਰੁ ਏਕ ਅਨੰਤ ਡਾਰ ਸਾਖਾ." (ਰਾਮ ਕਬੀਰ) ਬ੍ਰਹ੍ਮ ਬਿਰਛ ਹੈ, ਸਾਰਾ ਵਿਸ਼੍ਵ ਡਾਹਣੇ ਅਤੇ ਸ਼ਾਖਾ। ੨. ਪੰਕ੍ਤਿ. ਸ਼੍ਰੇਣੀ. ਕਤਾਰ. ਜਿਵੇਂ- ਕਬੂਤਰਾਂ ਦੀ ਡਾਰ, ਮ੍ਰਿਗਾਂ ਦੀ ਡਾਰ ਆਦਿ। ੩. ਮੰਡਲੀ. ਟੋਲੀ. "ਬਿਨ ਡਰ ਬਿਣਠੀ ਡਾਰ." (ਓਅੰਕਾਰ) ਕਰਤਾਰ ਦੇ ਭੈ ਬਿਨਾ ਲੋਕਾਂ ਦੀ ਮੰਡਲੀ ਵਿਨਸ੍ਟ ਹੋਗਈ। ੪. ਦੇਖੋ, ਡਾਰਨ.
ਕ੍ਰਿ- ਡਾਲਨਾ. ਪਾਉਣਾ। ੨. ਸਿੱਟਣਾ. ਫੈਂਕਣਾ. ਤ੍ਯਾਗਣਾ. "ਮਨ ਤੇ ਕਬਹੁ ਨ ਡਾਰਉ." (ਦੇਵ ਮਃ ੫) "ਨਾਨਕ ਸਰਨਿ ਚਰਨਕਮਲਨ ਕੀ ਤੁਮ ਨ ਡਾਰਹੁ ਪ੍ਰਭੁ ਕਰਤੇ." (ਮਲਾ ਮਃ ੫) "ਕਲਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫)
ਸਿੱਟਿਆ. ਫੈਂਕਿਆ। ੨. ਸੰਗ੍ਯਾ- ਡਾਲਾ. ਕਾਂਡ. ਟਾਹਣਾ.
ਡਾਲੀ (ਸ਼ਾਖਾ) ਨੂੰ. "ਬਨਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰਿ." (ਸ. ਕਬੀਰ) ੨. ਡਾਲ (ਸਿੱਟ) ਕੇ. ਫੈਂਕਕੇ. "ਮਟੁਕੀ ਡਾਰਿਧਰੀ." (ਬਿਲਾ ਛੰਤ ਮਃ ੧) ਭਾਵ- ਲੋਕਲਾਜ ਤ੍ਯਾਗ ਦਿੱਤੀ.
ਸਿੱਟੀ. ਤ੍ਯਾਗੀ। ੨. ਸਿੱਟਕੇ. ਛੱਡਕੇ. ਤ੍ਯਾਗਕੇ. "ਮਾਇਆਮਗਨ ਚਲੇ ਸਭਿ ਡਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ਮਾਯਾ ਦੇ ਪ੍ਰੇਮੀ ਮਾਯਾ ਨੂੰ ਇੱਥੇ ਹੀ ਸਿੱਟਕੇ ਚਲੇ। ੩. ਸੰਗ੍ਯਾ- ਡਾਲੀ. ਸ਼ਾਖਾ. ਟਾਹਣੀ. "ਬ੍ਰਹਮੁ ਪਾਤੀ ਬਿਸਨੁ ਡਾਰੀ." (ਆਸਾ ਕਬੀਰ)
same as ਡਾਲਰ ; wicker basket; compartmented box or portable frame for carrying bottled drinks; rear shutter of truck or trolley
same as ਡਾਲ਼ branch, twig; small wicker basket; a basketful of fruit or sweets as a present
unsteady, unbalanced, unsettled, wavering, diffident, shaky, insecure, unstable