ਡਾਰੀ
daaree/dārī

ਪਰਿਭਾਸ਼ਾ

ਸਿੱਟੀ. ਤ੍ਯਾਗੀ। ੨. ਸਿੱਟਕੇ. ਛੱਡਕੇ. ਤ੍ਯਾਗਕੇ. "ਮਾਇਆਮਗਨ ਚਲੇ ਸਭਿ ਡਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ਮਾਯਾ ਦੇ ਪ੍ਰੇਮੀ ਮਾਯਾ ਨੂੰ ਇੱਥੇ ਹੀ ਸਿੱਟਕੇ ਚਲੇ। ੩. ਸੰਗ੍ਯਾ- ਡਾਲੀ. ਸ਼ਾਖਾ. ਟਾਹਣੀ. "ਬ੍ਰਹਮੁ ਪਾਤੀ ਬਿਸਨੁ ਡਾਰੀ." (ਆਸਾ ਕਬੀਰ)
ਸਰੋਤ: ਮਹਾਨਕੋਸ਼