ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. दह्. ਧਾ- ਜਲਾਉਣਾ, ਨਸ੍ਟ ਕਰਨਾ, ਦੁੱਖ ਦੇਣਾ, ਦਾਗਣਾ। ੨. ਦੇਖੋ, ਦਾਹ। ੩. ਕ੍ਰਿ. ਵਿ- ਦਗਧ ਕਰਕੇ. ਫੂਕਕੇ. "ਚੂਨਾ ਹੋਵੈ ਉਜਲਾ ਦਹ ਪੱਥਰ ਕੁੱਟੈ." (ਭਾਗੁ) ੪. ਫ਼ਾ. [دہ] ਵਿ- ਦਸ਼. "ਦੁਬਿਧਾ ਲਾਗੈ ਦਹ ਦਿਸਿ ਧਾਵੈ." (ਮਾਝ ਅਃ ਮਃ ੩)
ਅ਼. [دہقان] ਦੇਹਗਾਨ ਦਾ ਬਦਲ. ਪਿੰਡਵਾਲਾ। ੨. ਪੇਂਡੂ. ਗਁਵਾਰ.
ਅ਼. [دہشت] ਸੰਗ੍ਯਾ- ਡਰ. ਭਯ। ੨. ਪਰੇਸ਼ਾਨੀ. ਵ੍ਯਾਕੁਲਤਾ.
ਸੰ. दशशीर्ष- ਦਸ਼ਸ਼ੀਰ੍ਸ. ਸੰਗ੍ਯਾ- ਦਸ ਸਿਰਾਂ ਵਾਲਾ ਰਾਵਣ. "ਰੋਵੈ ਦਹਸਿਰ ਲੰਕ ਗਵਾਇ." (ਵਾਰ ਰਾਮ ੧. ਮਃ ੧)
to cause ਦਹਿਲ , to frighten, scare, appall
same as ਦਲ੍ਹੀਜ ; also ਦਹਿਲੀਜ਼