ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਪਰਿਧਾਨ ਕਰਨਾ. ਓਢਣਾ. ਵਸਤ੍ਰ ਭੂਖਣ ਆਦਿ ਸ਼ਰੀਰ ਪੁਰ ਧਾਰਨ ਕਰਨਾ.
ਕ੍ਰਿ- ਪਰਿਧਾਨ ਕਰਾਉਣਾ. ਵਸਤ੍ਰ ਗਹਿਣੇ ਆਦਿ ਓਢਾਉਣੇ। ੨. ਸਰੋਪਾ (ਖਿਲਤ) ਪਹਿਰਾਉਣਾ. ਰਾਜਦਰਬਾਰ ਵਿੱਚ ਸਨਮਾਨ ਲਈ ਪੋਸ਼ਾਕ ਦਾ ਪਹਿਰਾਏ ਜਾਣਾ.
ਸੰ. परिहृतनाम- ਪਰਿਹ੍ਰਿਤਨਾਮ. ਵਿ- ਬਦਨਾਮ। ੨. ਗੁਮਨਾਮ. "ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ." (ਬਿਲਾ ਮਃ ੫) ਦੇਖੋ, ਫ਼ਾ. ਪਿਨਹਾਂ.
cart-track, camel-track, country road