ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਗਉ ਅਤੇ ਪਾਗਨਾ.


ਪਾਂਚਉ. ਪੰਜੇ. ਪਾਂਚੋ. "ਜਿਹ ਮੁਖਿ ਪਾਚਉ ਅੰਮ੍ਰਿਤ ਖਾਏ." (ਗਉ ਕਬੀਰ) ਦੁੱਧ, ਦਹੀ, ਘੀ, ਖੰਡ, ਸ਼ਹਦ। ੨. ਪੰਜਾਂ ਨੂੰ. ਪਾਂਚੋਂ ਕੋ. ਭਾਵ- ਕਾਮਾਦਿ ਵਿਕਾਰਾਂ ਨੂੰ. "ਪਾਚਉ ਮੁਸਿ ਮੁਸਲਾ ਬਿਛਾਵੈ." (ਆਸਾ ਕਬੀਰ)


ਦੇਖੋ, ਪਾਚਉ ੧. ਅਤੇ ਪੰਚਾਮ੍ਰਿਤ.


ਪੰਜ ਲੜਕੇ. ਭਾਵ- ਕਾਮਾਦਿ ਵਿਕਾਰ. "ਪਾਚਉ ਲਰਿਕਾ ਜਾਰਿਕੈ ਰਹੈ ਰਾਮਲਿਵ ਲਾਗਿ." (ਸ. ਕਬੀਰ)


ਸੰ. ਸੰਗ੍ਯਾ- ਪਕਾਉਣ (ਪਚ- ਪਾਕ ਕਰਨ) ਵਾਲਾ, ਰਸੋਈਆ, ਲਾਂਗਰੀ। ੨. ਹਾਜ਼ਮੇ ਦਾ ਚੂਰਨ. ਉਹ ਵਸਤੂ, ਜੋ ਭੋਜਨ ਨੂੰ ਮੇਦੇ ਵਿੱਚ ਪਚਾ ਦੇਵੇ.


ਸੰਗ੍ਯਾ- ਪਾਣ. ਦੇਖੋ, ਪਾਚਨੁ। ੨. ਸੰ. ਪਕਾਉਣ ਦੀ ਕ੍ਰਿਯਾ. ਪਕਾਉਣਾ। ੩. ਅੰਨ ਨੂੰ ਪਚਾਉਣ ਵਾਲੀ ਵਸਤੂ। ੪. ਖੱਟਾ ਰਸ। ੫. ਅਗਨਿ.


ਸੰਗ੍ਯਾ- ਪਾਣ. ਤਾਣੀ ਦੇ ਤੰਦਾਂ ਨੂੰ ਲਾਉਣ ਦਾ ਮਾਵਾ. "ਪਾਚਨੁ ਸੇਰ ਅਢਾਈ." (ਗਉ ਕਬੀਰ) ਭਾਵ ਆਦਮੀ ਦੀ ਖ਼ੁਰਾਕ ਤੋਂ ਹੈ। ੨. ਦੇਖੋ, ਪਾਚਨ.


ਵਿ- ਪਚਾਊ. ਗੜੱਪੂ. ਪੇਟਦਾਸੀਆ. "ਪੰਮਾ ਪਾਚੜ ਲਾਖ੍ਯੋ ਪ੍ਰਬੀਨ." (ਗੁਪ੍ਰਸੂ)