ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖਤ੍ਰੀਆਂ ਦੀ ਇੱਕ ਜਾਤਿ. "ਖਤ੍ਰੀ ਬਾਹਰੀ, ਪਾਚਾਧਿਆਂ, ਖੋਖਰਾਇਣ." (ਭਾਗੁ) ੨. ਦੇਖੋ, ਪਚਾਧਾ.


ਪਚੇ, ਰਿੱਝੇ. ਪੱਕੇ. "ਵਿਚਿ ਵਿਸਟਾ ਮਰਿ ਮਰਿ ਪਾਚੇ." (ਗਉ ਮਃ ੪)


ਸੰਗ੍ਯਾ- ਪਕ੍ਸ਼੍‍. ਪੱਖ। ੨. ਪਿੱਛਾ. ਪਿਛਲਾ ਭਾਗ। ੩. ਵਿ- ਪਿਛਲਾ. ਪਿਛਲੀ. "ਗਈ ਵਯ ਪਾਛ ਅਕਾਰਥ." (ਨਾਪ੍ਰ) ੪. ਦੇਖੋ, ਪੱਛ ੬.


ਵਿ- ਪਿਛਲਾ.


ਸੰਗ੍ਯਾ- ਪਿਛਲਾ ਪਾਸਾ। ੨. ਪਿੱਠ ਪਿੱਛੇ ਲਾਈ ਹੋਈ ਪੰਡ। ੩. ਵਿ- ਪਛੜ ਜਾਣ ਵਾਲਾ. ਪਿੱਛੇ ਰਹਿਣ ਵਾਲਾ.


ਪਾਖ਼ਾਕ. ਦੇਖੋ, ਪਾ ਅਤੇ ਛਾਰ.


ਸੰਗ੍ਯਾ- ਪ੍ਰਤਿਛਾਯਾ. ਪ੍ਰਤਿਬਿੰਬ। ੨. ਛਾਉਂ. ਸਾਯਾ। ੩. ਵਿ- ਪਿਛਲੱਗੂ. ਪਿੱਛੇ ਚੱਲਣ ਵਾਲਾ। ੪. ਪਿਛਲਾ.