ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [رنگریز] ਕਪੜੇ ਰੰਗਣ ਵਾਲਾ. ਰੰਜਕ.


ਵਿ- ਰੰਗ ਵਿੱਚ ਲੀਨ. ਆਨੰਦ ਮਗਨ. "ਰੰਗਲ ਭਈ ਮਨਿ ਭਾਈ." (ਸਾਰ ਅਃ ਮਃ ੧)


ਰੰਗ (ਦੌਲਤ) ਵਾਲਾ, ਰਾਜਾ. "ਬਿਆਪਤ ਭੂਮਿ ਰੰਕ ਅਰੁ ਰੰਗਾ." (ਗਉ ਮਃ ੫) ੨. ਰੰਗ ਦਾ ਬਹੁਵਚਨ. ਖ਼ੁਸ਼ੀਆਂ. ਮੌਜਾਂ. "ਦੇਂਦੇ ਤੋਟਿ ਨਾਹੀ ਪ੍ਰਭੁ ਰੰਗਾ." (ਮਾਝ ਮਃ ੫)