ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੋਇੰਦਵਾਲ ਅਤੇ ਗੋਬਿੰਦਪੁਰੀ.


ਸੰਗ੍ਯਾ- ਗਊਆਂ ਦੀ ਕੁਲ. ਗੋਵੰਸ਼.


ਸੰਗ੍ਯਾ- ਅੰਕੁਰ. ਗੋ (ਪ੍ਰਿਥਿਵੀ) ਨੂੰ ਭੇਦਨ ਕਰਕੇ ਜੋ ਨਿਕਲੇ. ਨਵੀਂ ਨਿਕਲੀ ਲਗਰ.


ਸੰਗ੍ਯਾ- ਇੱਕ ਪ੍ਰਕਾਰ ਦੀ ਸਬਜ਼ੀ, ਜਿਸ ਦੀ ਤਰਕਾਰੀ ਬਣਦੀ ਹੈ. ਇਹ ਸਰਦੀ ਦੀ ਮੌਸਮ ਵਿਸ਼ੇਸ ਹੁੰਦੀ ਹੈ. ਇਸ ਦੀਆਂ ਅਨੇਕ ਜਾਤੀਆਂ (ਗੱਠ ਗੋਭੀ, ਫੁੱਲ ਗੋਭੀ, ਬੰਦ ਗੋਭੀ ਆਦਿ) ਹਨ। ੨. ਦੇਖੋ, ਗੋਭ. "ਜਿਮ ਗੋਭੀ ਤੂਰਨ ਹੈ ਉਤਪਤ." (ਗੁਪ੍ਰਸੂ)


ਸੰਖੇਪ ਹੈ ਗੋਮੁਖ ਅਤੇ ਗੋਮੁਦ੍ਰੀ ਦਾ. "ਧਰਾ ਗੋਮ ਗੱਜੇ." (ਚੰਡੀ ੨)


ਇੱਕ ਨਦੀ, ਜੋ ਯੂ. ਪੀ. ਵਿੱਚ ਪੀਲੀਭੀਤ ਜਿਲੇ ਵਿੱਚੋਂ ਸ਼ਾਹਜਹਾਨਪੁਰ ਦੀ ਝੀਲ ਤੋਂ ਨਿਕਲਕੇ ਖੇੜੀ, ਲਖਨਊ, ਜੌਨਪੁਰ ਆਦਿਕ ਵਿੱਚ ੫੦੦ ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕ਼ਾਮ ਜ਼ਿਲਾ ਗਾਜ਼ੀਪੁਰ ਵਿੱਚ) ਗੰਗਾ ਨਾਲ ਮਿਲ ਜਾਂਦੀ ਹੈ. ਇਸ ਦਾ ਦੂਜਾ ਨਾਉਂ ਵਾਸ਼ਿਸ੍ਠੀ ਭੀ ਹੈ. ਇਸ ਨਾਉਂ, ਦੀਆਂ ਹੋਰ ਭੀ ਕਈ ਨਦੀਆਂ ਹਨ.¹ "ਹਜ ਹਮਾਰੀ ਗੋਮਤੀ ਤੀਰ." (ਆਸਾ ਕਬੀਰ) "ਗੋਮਤੀ ਸਹਸ ਗਊ ਦਾਨ ਕੀਜੈ." (ਰਾਮ ਨਾਮਦੇਵ) ੨. ਗੋਮੰਤ ਪਰਬਤ ਤੇ ਨਿਵਾਸ ਕਰਨ ਵਾਲੀ ਇੱਕ ਦੇਵੀ.


ਸੰ. ਸੰਗ੍ਯਾ- ਗੋਹਾ. ਗੋਬਰ.


ਗਿੱਦੜ. ਦੇਖੋ, ਗੋਮਾਯੁ.