ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਿਲੰਗ ਅਤੇ ਤਿਲੰਗਾ.


ਕ੍ਰਿ. ਵਿ- ਤੈਸੇ. ਉਸ ਤਰਾਂ. ਤਿਵੇਂ.


ਵਿ- ਤਿਤਨਾ ਵਡਾ. ਉਤਨਾ ਵਡਾ. "ਜੇਵਡੁ ਭਾਵੈ ਤੇਵਡ ਹੋਇ." (ਜਪੁ) "ਜੇਵਡੁ ਆਪਿ ਤੇਵਡ ਤੇਰੀ ਦਾਤਿ." (ਸੋਦਰੁ)


ਸੰਗ੍ਯਾ- ਤਿੰਨ ਵਸਤ੍ਰਾਂ ਦਾ ਸਮੁਦਾਯ. ਖ਼ਾਸ ਕਰਕੇ ਇਸਤ੍ਰੀਆਂ ਦੇ ਤਿੰਨ ਵਸਤ੍ਰ- ਸੁੱਥਣ, ਕੁੜਤੀ ਅਤੇ ਚਾਦਰ। ੨. ਵਿ- ਤਿਹੁਰਾ. ਤਿਗੁਣਾ. "ਦੇਵਰ ਕੋਟ ਅਰੁ ਤੇਵਰ ਖਾਈ." (ਭੈਰ ਕਬੀਰ) ਤ੍ਰਿਗੁਣਾਤਮਕ ਖਾਈ। ੩. ਦੇਖੋ, ਤਿਉਰ ੧.


ਇੱਕ ਬ੍ਰਾਹਮਣ ਗੋਤ੍ਰ. ਦੇਖੋ, ਤਿਵਾੜੀ.


ਕ੍ਰਿ. ਵਿ- ਤੇਹੋ ਜੇਹਾ. ਤੈਸੀ. "ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ." (ਵਾਰ ਆਸਾ)