ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਆਕਾਸ਼ਗੰਗਾ. ਮੰਦਾਕਿਨੀ.


ਸੰਗ੍ਯਾ- ਦੇਣ ਦਾ ਭਾਵ. ਦਾਨ ਕਰਨ ਦੀ ਕ੍ਰਿਯਾ. "ਦੇਵਨ ਕਉ ਏਕੈ ਭਗਵਾਨ." (ਸੁਖਮਨੀ) ੨. ਸੰ. ਕ੍ਰੀੜਾ. ਖੇਲ। ੩. ਬਗੀਚਾ। ੪. ਕਮਲ। ੫. ਸ੍‍ਤੁਤਿ. ਉਸਤਤਿ। ੬. ਜੂਆ। ੭. ਸ਼ੋਕ. ਰੰਜ.


ਵਿ- ਦੇਣਵਾਲਾ. "ਦੇਵਨਹਾਰ ਦਾਤਾਰੁ ਅੰਤ ਨ ਪਾਰਾਵਾਰ." (ਰਾਮ ਮਃ ੫)


ਸੰਗ੍ਯਾ- ਸੁਰਨਦੀ. ਗੰਗਾ.


ਸੰਸਕ੍ਰਿਤ ਅਕ੍ਸ਼੍‍ਰਾਂ ਦੀ ਲਿਖਤ, ਜਿਸ ਵਿੱਚ ਵਿਸ਼ੇਸ ਹਿੰਦੀ ਬੋਲੀ ਲਿਖੀ ਜਾਂਦੀ ਹੈ, ਜਿਵੇਂ ਫ਼ਾਰਸੀ ਅੱਖਰਾਂ ਵਿੱਚ ਉਰਦੂ ਭਾਸਾ ਲਿਖੀਦੀ ਹੈ. ਬਹੁਤ ਲੋਕ ਆਖਦੇ ਹਨ ਕਿ ਨਗਰ ਨਿਵਾਸੀ ਲੋਕਾਂ ਨੇ ਇਹ ਲਿਖਤ (ਲਿਪਿ) ਕੱਢੀ, ਤਦ ਨਾਗਰੀ ਨਾਉਂ ਹੋਇਆ. ਕਈ ਕਹਿਂਦੇ ਹਨ ਕਿ ਨਾਗਰ ਜਾਤਿ ਦੇ ਬ੍ਰਾਹਮ੍‍ਣਾਂ ਨੇ ਇਸ ਦਾ ਪ੍ਰਚਾਰ ਕੀਤਾ ਤਦ ਨਾਗਰੀ ਸਦ਼ਾਈ.


ਦੇਵਤਾ ਦੀ ਪਤਨੀ (ਇਸਤ੍ਰੀ). ਪੁਰਾਣਾਂ ਵਿੱਚ ਦੇਵਤਿਆਂ ਦੀਆਂ ਜੋ ਇਸਤ੍ਰੀਆਂ ਲਿਖੀਆਂ ਹਨ ਉਹ ਬਹੁਤ ਪ੍ਰਸਿੱਧ ਹਨ, ਜੈਸੇ- ਸ਼ਿਵ ਦੀ ਪਾਰਵਤੀ, ਵਿਸਨੁ ਦੀ ਲਕ੍ਸ਼੍‍ਮੀ, ਇੰਦ੍ਰ ਦੀ ਸ਼ਚੀ ਆਦਿ. ਪਰ "ਵੈਤਨਾਸੂਤ੍ਰ" ਵਿੱਚ ਇਹ ਲਿਖੀਆਂ ਹਨ:-#ਅਗਨਿ ਦੀ ਪ੍ਰਿਥਿਵੀ, ਵਾਤ ਦੀ ਵਾਚ, ਇੰਦ੍ਰ ਦੀ ਸੇਨਾ, ਬ੍ਰਿਹਸਪਤਿ ਦੀ ਧੇਨਾ, ਪੂਸਨ ਦੀ ਪਥ੍ਯਾ, ਵਸੁ ਦੀ ਗਾਯਤ੍ਰੀ. ਰੁਦ੍ਰ ਦੀ ਤਿਸ੍ਟੁਭ, ਆਦਿਤ੍ਯ ਦੀ ਜਗਤੀ, ਮਿਤ੍ਰ ਦੀ ਅਨੁਸਟੁਭ, ਵਰੁਣ ਦੀ ਵਿਰਾਜ, ਵਿਸਨੁ ਦੀ ਪੰਕ੍ਤਿ. ਸੋਮ ਦੀ ਦਿੱਕ੍ਸ਼ਾ.


ਸੰਗ੍ਯਾ- ਦੇਵਰਾਜ. ਇੰਦ੍ਰ.