ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਤੈਸਾ. ਤਾਦ੍ਰਿਸ਼ ਤੇਹਾ। ੨. ਅ਼. [طیَش] ਤ਼ੈਸ਼. ਸੰਗ੍ਯਾ- ਕ੍ਰੋਧ. ਜੋਸ਼। ੩. ਸੰ. ਤੈਸ. ਪੋਹ ਦਾ ਮਹੀਨਾ. ਤਿਸ਼੍ਯ (ਪੁਸ਼੍ਯ) ਨਕ੍ਸ਼੍‍ਤ੍ਰ ਹੋਵੇ ਜਿਸ ਦੀ ਪੂਰਣਮਾਸੀ ਨੂੰ.


ਵਿ- ਤਾਦ੍ਰਿਸ਼. ਤੇਹੋ ਜੇਹਾ. ਵੈਸਾ. ਤੇਹਾ. "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ!" (ਤਿਲੰ ਮਃ ੧) "ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ." (ਸੁਖਮਨੀ) "ਤੈਸੋਜੈਸਾ ਕਾਫੀਐ, ਜੈਸੀ ਕਾਰ ਕਮਾਇ." (ਸੂਹੀ ਮਃ ੧)