ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜੋਸਿਤਾ. ਨਾਰੀ. ਇਸਤ੍ਰੀ. ਦੇਖੋ, ਜੋਸਤਾ. "ਬਹੁ ਜੋਖਤਾ ਜੋਰ ਸੁ ਸੀਲ ਵਿਹੀਨਾ." (ਨਾਪ੍ਰ) "ਜੋਖਿਤ ਪੁਰਖਨ ਕੇ ਹੁਇ ਸਾਜਨ." (ਸਲੋਹ)


ਦੇਖੋ, ਜੋਖੋਂ.


ਜੋਖ (ਵਜ਼ਨ) ਵਿੱਚ ਆਂਵਦੇ. "ਕਿਉ ਬੋਲ ਹੋਵੈ ਜੋਖੀਵਦੈ?" (ਵਾਰ ਰਾਮ ੩) ਗੁਰਾਂ ਦੇ ਵਚਨ ਕਿਸ ਤਰਾਂ ਜੋਖੇ ਜਾ ਸਕਦੇ ਹਨ.


ਸੰਗ੍ਯਾ- ਚਿੰਤਾ. ਸੋਚ। ੨. ਡਰ. ਭਯ (ਭੈ). ੩. ਵਿਪਦਾ ਦਾ ਡਰ। ੪. ਮਾਲ ਧਨ.


ਸੰਗ੍ਯਾ- ਯੋਗ੍ਯ ਸੰਯੋਗ. ਉਚਿਤ ਸੰਬੰਧ


ਵਿ- ਯੋਗ੍ਯ ਸੰਯੋਗੀ. ਮੁਨਾਸਿਬ ਸੰਯੋਗ ਕਰਤਾ. "ਨਾਨਕ ਆਪੇ ਜੋਗ ਸਜੋਗੀ." (ਸੂਹੀ ਛੰਤ ਮਃ ੧) ੨. ਯੋਗ ਵਿੱਚ ਜੁੜਿਆ ਹੋਇਆ.


ਵਿ- ਯੋਗ ਕਰਨ ਵਾਲਾ. ਯੋਗਾਭ੍ਯਾਸੀ. "ਮੁਨਿ ਇੰਦ੍ਰ ਮਹਾ ਸਿਵ ਜੋਗਕਰੀ." (ਸਵੈਯੇ ਮਃ ੫. ਕੇ)