ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਕਰਤਾਰ ਅਤੇ ਗੁਰੂ ਵਾਸਤੇ ਇੱਕ ਬਰਤਨ ਵਿੱਚ ਦਸਵੰਧ ਆਦਿ ਦਾ ਧਨ ਜਮਾ ਕਰਨਾ. ਦੇਖੋ, ਗੋਲਕ ੫.


ਸੰ. ਕਾਲਕੁੰਡਾ. ਹ਼ੈਦਰਾਬਾਦ ਦੱਖਣ ਤੋਂ ਪੰਜ ਮੀਲ ਪੱਛਮ ਇੱਕ ਪੁਰਾਣਾ ਕਿਲਾ ਅਤੇ ਨਗਰ, ਜੋ ਸਰਵਦਰਸ਼ਨ ਸਾਰਸੰਗ੍ਰਹ ਆਦਿਕ ਗ੍ਰੰਥਾਂ ਦੇ ਕਰਤਾ ਮਾਧਵਾਚਾਰਯ ਦਾ ਜਨਮ ਅਸਥਾਨ ਹੈ. ਇਸ ਦਾ ਨਾਉਂ ਮੁਸਲਮਾਨਾਂ ਨੇ ਮੁਹੰਮਦਨਗਰ ਰੱਖ ਦਿੱਤਾ ਸੀ. ਇਹ ਸਨ ੧੫੧੮ ਤੋਂ ਸਨ ੧੬੮੭ ਤਕ ਕੁਤਬਸ਼ਾਹੀ ਖ਼ਾਨਦਾਨ ਦੀ ਰਾਜਧਾਨੀ ਰਿਹਾ ਹੈ.¹ ਸਨ ੧੬੮੭ ਵਿੱਚ ਔਰੰਗਜੇਬ ਨੇ ਇਸ ਨੂੰ ਫਤੇ ਕਰਕੇ ਮੁਗਲਰਾਜ ਨਾਲ ਮਿਲਾਇਆ. ਹੁਣ ਇਹ ਨਜਾਮ ਹੈਦਰਾਬਾਦ ਦੱਖਣ ਦਾ ਇੱਕ ਪ੍ਰਧਾਨ ਨਗਰ ਹੈ. "ਹਨੇ ਬੀਰ ਬੀਜਾਪੁਰੀ ਗੋਲਕੰਡੀ." (ਕਲਕੀ)


ਜ਼ਿਲਾ ਅੰਬਾਲਾ, ਤਸੀਲ ਥਾਣਾ ਜਗਾਧਰੀ ਵਿੱਚ ਇੱਕ ਮਸ਼ਹੂਰ ਪਿੰਡ ਬਲਾਸਪੁਰ ਹੈ. ਇਸ ਪਿੰਡ ਤੋਂ ਵਾਯਵੀ ਕੋਣ ਡੇਢ ਮੀਲ ਦੇ ਕ਼ਰੀਬ ਗੋਲਪੁਰਾ ਬਾਗ਼ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਰਾਜਣ ਦਾ ਅਸਥਾਨ ਹੈ. ਗੁਰੂ ਜੀ ਕਪਾਲਮੋਚਨ ਤੋਂ ਇੱਥੇ ਸੈਰ ਕਰਨ ਆਏ ਠਹਿਰੇ ਹਨ. ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ. ਕੋਈ ਸੇਵਾਦਾਰ ਨਹੀਂ. ਰੇਲਵੇ ਸਟੇਸ਼ਨ ਜਗਾਧਰੀ ਤੋਂ ਈਸ਼ਾਨ ਕੋਣ ਨੌ ਮੀਲ ਦੇ ਕਰੀਬ ਕੱਚਾ ਰਸਤਾ ਹੈ.


ਉਹ ਰੇਗਿਸਤਾਨ ਜਿਸ ਦੇ ਚਾਰੇ ਪਾਸੇ ਕਿਤੇ ਜਲ ਅਤੇ ਸਬਜ਼ੀ ਨਾ ਹੋਵੇ। ੨. ਸਾਯਬੇਰੀਆ ਦਾ ਸੁੰਨਦੇਸ਼। ੩. ਗ਼ੂਲੇ ਬੀਆਬਾਨ. ਮ੍ਰਿਗ ਤ੍ਰਿਸਨਾ ਦਾ ਪਾਣੀ. ਉਹ ਛਲਾਵਾ (mirage) ਜੋ ਰੇਗਿਸਤਾਨ ਵਿੱਚ ਦਿਸਦਾ ਹੈ ਤੇ ਭਜਾ ਭਜਾਕੇ ਮੁਸਾਫਰਾਂ ਨੂੰ ਮਾਰ ਦਿੰਦਾ ਹੈ. "ਗੋਲ ਬੀਆਬਾਨੀ ਮੇ ਸਭ ਹੀ ਕੋ ਮਾਰ ਹੈਂ." (ਚਰਿਤ੍ਰ ੨੧੭)