ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਤੈਨੂੰ. ਤੁਝੇ. "ਇਹੁ ਮਨੁ ਤੈਕੂ ਡੇਵਸਾ." (ਸੂਹੀ ਮਃ ੫)


ਸੰ. ਸੰਗ੍ਯਾ- ਚਮਕੀਲਾ ਪਦਾਰਥ। ੨. ਚਾਲਾਕ ਘੋੜਾ। ੩. ਪ੍ਰਕਾਸ਼ਰੂਪ ਕਰਤਾਰ। ੪. ਰਾਜਸ ਅਵਸਥਾ ਨੂੰ ਪ੍ਰਾਪਤ ਹੋਇਆ ਅਹੰਕਾਰ, ਜੋ ਗ੍ਯਾਰਾਂ ਇੰਦ੍ਰੀਆਂ ਅਤੇ ਪੰਜ ਤਨਮਾਤ੍ਰਾ ਦੀ ਉਤਪੱਤੀ ਵਿੱਚ ਸਹਾਇਕ ਹੁੰਦਾ ਹੈ। ੫. ਸ੍ਵਪਨਅਵਸਥਾ ਦਾ ਅਭਿਮਾਨੀ ਜੀਵ। ੬. ਘੀ. ਘ੍ਰਿਤ। ੭. ਪਰਾਕ੍ਰਮ. ਬਲ। ੮. ਵਿ- ਤੇਜ ਨਾਲ ਸੰਬੰਧ ਰੱਖਣ ਵਾਲਾ.


ਸਰਵ- ਤਿਨ੍ਹੇਂ. ਤਿਨ੍ਹਾਂ ਨੂੰ. "ਤ੍ਵ ਬਲ ਪ੍ਰਤਾਪ ਬਰਨੋ ਸੁ ਤੈਣ." (ਗ੍ਯਾਨ)


ਭੱਥਾ. ਤੀਰਕਸ਼. ਦੇਖੋ, ਤੂਣੀਰਾਲਯ.


ਸੰ. तैत्ति्रीय. ਸੰਗ੍ਯਾ- ਕ੍ਰਿਸਨ ਯਜੁਰ ਵੇਦ ਦੀ ਇੱਕ ਸਾਖਾ, ਜੋ ਤਿੱਤਿਰਿ ਰਿਖੀ ਦੀ ਰਚੀ ਹੋਈ ਹੈ। ੨. ਦੇਖੋ, ਇਸ ਵਿਸਯ ਵੇਦ ਸ਼ਬਦ.


ਤੇਨ. ਤਿਸ ਕਰਕੇ। ੨. ਤਿਸ ਨੂੰ. "ਕਹੋ ਸਕਲ ਬਿਧਿ ਤੈਨ." (ਅਕਾਲ) ੩. ਸੰਗ੍ਯਾ- ਬਲ. ਤਾਣ. "ਤੈਨ ਕਰ ਜੋਰਹੀਂ." (ਕਲਕੀ) ਬਲ ਨਾਲ ਕਮਾਣ ਵਿੱਚ ਤੀਰ ਜੋੜਦੇ ਹਨ। ੪. ਦੇਖੋ, ਤ੍ਰੈਣ.


ਦੇਖੋ, ਤਈਨਾਤ.