ਸੰ. ਸੰਗ੍ਯਾ- ਹੱਥ. ਕਰ। ੨. ਸਿੰਧੀ. ਸਰਵਖ਼ੁਦ. ਆਪ. "ਜੇ ਤੂ ਤਾਰੂ ਪਾਣਿ ਤਾਹੂ ਪੁਛੁ." (ਸਵਾ ਮਃ ੧) ਜੇ ਤੂੰ ਖ਼ੁਦ ਤਾਰੂ ਹੈਂ, ਤਾਂਭੀ ਦੂਜੇ ਤੋਂ ਪੁੱਛ. ਅਥਵਾ ਜੇ ਤੂੰ ਪਾਣੀ ਦਾ ਤਾਰੂ ਹੈਂ, ਤਦ ਭੀ ਪੁੱਛ। ੩. ਦੇਖੋ, ਪਾਣੀ.
ਵਿ- ਹੱਥ ਆਇਆ. ਹੱਥ ਵਿੱਚ ਪ੍ਰਾਪਤ.
ਪਣਿਨੀ ਮੁਨੀ ਦੀ ਵੰਸ਼ ਵਿੱਚ ਵ੍ਯਾਕਰਣ ਦਾ ਪ੍ਰਸਿੱਧ ਆਚਾਰਯ ਅਸ੍ਟਾਧ੍ਯਾਯੀ¹ ਦਾ ਕਰਤਾ ਇੱਕ ਮੁਨਿ, ਜੋ ਪੇਸ਼ਾਵਰ ਦੇ ਪਾਸ ਸਲਾਤ (ਸ਼ਲਾਤੁਰ) ਪਿੰਡ ਵਿੱਚ ਦਾਕ੍ਸ਼ੀ ਦੇ ਉਦਰੋਂ ਜਨਮਿਆ. ਇਹ ਦੇਵਲ ਦਾ ਪੋਤਾ ਸੀ. ਪਾਣਿਨੀ ਦੇ ਹੋਣ ਦਾ ਸਮਾਂ ਵਿਦ੍ਵਾਨਾਂ ਨੇ B. C. ੪੦੦ ਅਤੇ ੩੦੦ ਦੇ ਵਿੱਚ ਮੰਨਿਆ ਹੈ.
ਪਾਣਿਨਿ ਦਾ ਚੇਲਾ। ੨. ਪਾਣਿਨਿ ਦਾ ਰਚਿਆ ਵ੍ਯਾਕਰਣ.
ਆਬ. ਸ਼ੋਭਾ. ਦੇਖੋ, ਪਾਨਿਪ. "ਪਾਣਿਪ ਹਿੰਦਨ ਗੋਬਿੰਦ ਸਿੰਘ ਗੁਰੂ ਬਰਬੀਰ ਧਰੈਂ ਅਤਿ ਤ੍ਰਾਣ." (ਗੁਪ੍ਰਸੂ)
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ.
nan
nan
ਪਾਣੀ ਢੋਣ ਵਾਲਾ. ਦੇਖੋ, ਪਾਨੀਹਾਰ. ਹਰ. "ਮੇਘਮਾਲਾ ਪਾਣੀਹਾਰੀਆ." (ਮਲਾ ਨਾਮਦੇਵ)
ਸੰਗ੍ਯਾ- ਹੱਥ ਫੜਨ ਦੀ ਕ੍ਰਿਯਾ। ੨. ਵਿਆਹ. ਇਸਤ੍ਰੀ ਦਾ ਹੱਥ ਫੜਨਾ.
nan
nan