ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਆਪਣਾ ਪਾਠ. ਜੋ ਅਪਨੇ ਲਈ ਪੜ੍ਹਨਾ ਵਿਧਾਨ ਹੈ, ਉਸ ਦਾ ਪੜ੍ਹਨਾ। ੨. ਆਪਣੀ ਧਰਮਵਿਦ੍ਯਾ ਦਾ ਪੜ੍ਹਨਾ.


ਸੰ. ਵਿ- ਧਿਆਨਪਰਾਇਣ। ੨. ਇੱਛਾਵਾਨ। ੩. ਕਿਤਨੇ ਕਵੀਆਂ ਨੇ ਸਾਧ੍ਵੀ ਅਤੇ ਸ੍ਵਾਧੀ ਪਦ ਬਿਨਾ ਵਿਚਾਰੇ ਮਿਲਾ ਦਿੱਤੇ ਹਨ, ਪਰ ਇਨ੍ਹਾਂ ਦੇ ਅਰਥਾਂ ਦਾ ਭਾਰੀ ਭੇਦ ਹੈ. ਦੇਖੋ, ਸਾਧ੍ਵੀ.


ਸੰ. ਵਿ- ਸ੍ਵ (ਆਪਣੇ) ਅਧੀਨ. ਜੋ ਪਰਵਸ਼ ਨਹੀਂ.


ਸੰ. ਸੰਗ੍ਯਾ- ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਆਪਣੇ ਗੁਣਾਂ ਨਾਲ ਪਤਿ ਨੂੰ ਵਸ਼ ਕਰ ਲੈਂਦੀ ਹੈ, ਯਥਾ-#"ਗੁਣ ਕਾਮਣ ਕਰਿ ਕੰਤੁ ਰੀਝਾਇਆ।#ਵਸਿ ਕਰਿਲੀਨਾ ਗੁਰਿ ਭਰਮ ਚੁਕਾਇਆ॥"#(ਸੂਹੀ ਮਃ ੫)


ਸਰਸ੍ਵਤੀ ਵਾਹਨ ਦਾ ਸੰਖੇਪ. ਅਥਵਾ- ਸ੍ਵਯਨ. ਸੁੰਦਰ ਹੈ ਅਯਨ (ਚਾਲ) ਜਿਸ ਦੀ. ਰਾਜਹੰਸ. ਦੇਖੋ, ਅੰ. Swan. "ਬਨ ਬਨ ਡੋਲੈ ਕਾਗ ਕਹਾਂ ਧੌ ਸਵਾਨ ਹੈ?" (ਭਾਗੁ ਕ) ੨. ਦੇਖੋ, ਸ੍ਵਾਨ.; ਸੰ. ਸ਼੍ਵਨ. ਅਤੇ ਸ਼੍ਵਾਨ. ਸੰਗ੍ਯਾ- ਕੁੱਤਾ. "ਸ੍ਵਾਨ ਸਿਆਲ ਖਰਹ." (ਸਹਸ ਮਃ ੫) ੨. ਦੇਖੋ, ਸੁਆਨ। ੩. ਭਾਸ੍ਵਾਨ (ਸੂਰਜ) ਦਾ ਸੰਖੇਪ ਭੀ ਸ੍ਵਾਨ ਸ਼ਬਦ ਆਇਆ ਹੈ- "ਲਸੈ ਤੇਜ ਐਸੋ ਲਜੈ ਦੇਖ ਸ੍ਵਾਨੰ." (ਪਾਰਸਾਵ)


ਦੇਖੋ, ਸਾਵਾਣੀ.


ਅ਼. [سوانح] ਸਵਾਨਿਹ਼. ਸਾਨਿਹ਼ਾ ਦਾ ਬਹੁ ਵਚਨ. ਜ਼ਿੰਦਗੀ ਦਾ ਹਾਲ. ਜੀਵਨ ਵ੍ਰਿੱਤਾਂਤ.


ਦੇਖੋ, ਸਾਵਾਣੀ.


ਸੰ. ਸੰਗ੍ਯਾ- ਨੀਂਦ. ਦੇਖੋ, ਸ੍ਵਪ ਧਾ.


ਸੰ. ਸੰਗ੍ਯਾ- ਬਾਘ, ਜਿਸ ਦੇ ਪਦ (ਪੈਰ) ਸ਼੍ਵ (ਕੁੱਤੇ) ਜੇਹੇ ਹੁੰਦੇ ਹਨ. ਲਕੜਬਘਾ. ਵ੍ਯਾਘ੍ਰ. "ਜਿਮ ਕੂਕਰ ਮ੍ਰਿਗਾਨ ਪਰ ਧਾਵੈ। ਸ੍ਵਾਪਦ ਪੰਥ ਵਿਖੇ ਭਖ ਜਾਵੈ॥" (ਗੁਪ੍ਰਸੂ) ੨. ਸ਼ੇਰ ਆਦਿ ਜੀਵ, ਜਿਨ੍ਹਾਂ ਦੇ ਪੈਰ ਕੁੱਤੇ ਜੇਹੇ ਹਨ ਸਭ ਸ਼੍ਵਾਪਦ ਕਹੇ ਜਾ ਸਕਦੇ ਹਨ.


ਦੇਖੋ, ਸਬਾਬ.


ਦੇਖੋ, ਸੁਭਾਇਕ ੨.