ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਤੇਰਾ. ਤੇਰੀ. "ਜੇ ਤੁਧ ਭਾਵੈ ਸਾਹਿਬਾ, ਤੂ ਮੈ, ਹਉ ਤੈਡਾ." (ਆਸਾ ਅਃ ਮਃ ੧) "ਤੈਡੀ ਬੰਦਸਿ ਮੈ ਕੋਇ ਨ ਡਿਠਾ." (ਵਾਰ ਰਾਮ ੨. ਮਃ ੫)


ਵ੍ਯ- ਤਬ. ਤਾਂ. ਦੇਖੋ, ਤਉ। ੨. ਫ਼ਾ. [تو] ਸਰਵ- ਤਵ. ਤੇਰਾ. ਤੇਰੇ. "ਤੋ ਤਨ ਤ੍ਯਾਗਤ ਹੀ ਸੁਨ ਰੇ ਜੜ੍ਹ!" (ਸਵੈਯੇ ੩੩) "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੧)


ਸੰ. ਤੋਅ. ਸੰਗ੍ਯਾ- ਜਲ. ਪਾਣੀ. "ਪਾਵਕ ਤੋਅ ਅਸਾਧ ਘੋਰੰ." (ਸਹਸ ਮਃ ੫) ਦੇਖੋ, ਪਾਵਕ ਤੋਅ.


ਅ਼. [طُعم] ਤ਼ੁਅ਼ਮ ਕ੍ਰਿ- ਚੱਖਣਾ. ਰਸ ਅਨੁਭਵ ਕਰਨਾ.


ਜਲ. ਦੇਖੋ, ਤੋਅ. "ਤੋਆ ਆਖੈ ਹਉ ਬਹੁ ਬਿਧਿ ਹਛਾ." (ਵਾਰ ਮਲਾ ਮਃ ੧)


ਜਲੁ. ਦੇਖੋ, ਤੋਅ. "ਤਤੀ ਤੋਇ ਪਲਵੈ." (ਸ. ਫਰੀਦ) ਦੇਖੋ, ਪਲਵੈ. "ਤੋਇਅਹੁ ਅੰਨੁ ਕਮਾਦੁ ਕਪਾਹਾਂ, ਤੋਇਅਹੁ ਤ੍ਰਿਭਵਣੁ ਗੰਨਾ." (ਵਾਰ ਮਲਾ ਮਃ ੧) ਤੋਯ (ਜਲ) ਤੋਂ ਤ੍ਰਿਭਵਣ ਦੀ ਗਣਨਾ (ਰਚਨਾ ਦਾ ਸ਼ੁਮਾਰ ਹੈ). ੨. ਸਰਵ- ਤੁਝੇ. ਤੈਨੂ. ਤੋਹਿ. "ਸੋ ਘਰੁ ਰਾਖੁ ਵਡਾਈ ਤੋਇ." (ਸੋਹਿਲਾ)