ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਅਕਾਰਣ ਦੁੱਖ ਪਾਉਣਾ. "ਮਨਮੁਖਿ ਅੰਧ ਨ਼ ਚੇਤਹੀ, ਡੂਬਿਮੂਏ ਬਿਨੁ ਪਾਣੀ." (ਸ੍ਰੀ ਮਃ ੩)


ਦੇਖੋ, ਪਾਨੀਲਾਗ.


ਕ੍ਰਿ- ਸਿਰ ਉੱਪਰਦੀਂ ਪਾਣੀ ਫੇਰਕੇ ਪੀਣਾ. ਭਾਵ ਇਸ ਦਾ ਇਹ ਹੁੰਦਾ ਹੈ ਕਿ ਪਾਣੀ ਵਾਰਨ ਵਾਲਾ ਆਪਣੇ ਪ੍ਯਾਰੇ ਸੰਬੰਧੀ ਪੁਰ ਆਉਣ ਵਾਲੀ ਵਿਪਦਾ ਨੂੰ ਆਪ ਗ੍ਰਹਣ ਕਰਨ ਦਾ ਭਾਵ ਪ੍ਰਗਟ ਕਰਦਾ ਹੈ. "ਉਪਰਹੁ ਪਾਣੀ ਵਾਰੀਐ." (ਆਸਾ ਅਃ ਮਃ ੧) "ਮਾਤਨ ਵਾਰ ਪਿਯੋ ਜਲ ਪਾਨੰ." (ਰਾਮਾਵ)