ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. रन्धन्. ਸੰਗ੍ਯਾ- ਰਿੰਨ੍ਹਣਾ. ਪਕਾਉਣਾ.


ਇੱਕ ਜੱਟ ਜਾਤਿ, ਜੋ ਜੈਸਲਵੰਸ਼ ਵਿੱਚ ਹੋਣ ਵਾਲੇ ਪ੍ਰਤਾਪੀ "ਰੰਧਾਵੇ" ਭੱਟੀ ਤੋਂ ਚੱਲੀ ਹੈ. ਬਾਬਾ ਬੁੱਢਾ ਜੀ ਇਸੇ ਜਾਤਿ ਵਿੱਚੋਂ ਸਨ. "ਜਿੱਤਾ ਰੰਧਾਵਾ ਭਲਾ ਬੂੜਾ ਬੁੱਢਾ ਇਕ ਮਨ ਧਿਆਵੈ." (ਭਾਗੁ)


ਸੰ. रन्ध्र. ਸੰਗ੍ਯਾ- ਛਿਦ੍ਰ. ਸੂਰਾਖ਼. ਛੇਕ। ੨. ਦੋਸ. ਐਬ.


ਸੰ. ਰਮਣੀ. ਸੰਗ੍ਯਾ- ਇਸਤ੍ਰੀ. ਨਾਰੀ. "ਰੰਨ ਕਿ ਰੁੰਨੈ ਹੋਇ?" (ਸੋਰ ਮਃ ੧) ੨. ਭਾਰਯਾ. ਵਹੁਟੀ. "ਰੰਨਾ ਹੋਈਆਂ ਬੋਧੀਆਂ." (ਮਃ ੧. ਵਾਰ ਸਾਰ) ਦੇਖੋ, ਬੋਧੀ.


ਸੰਗ੍ਯਾ- ਘਾਹ ਖੁਰਚਣ ਦਾ ਸੰਦ. ਖੁਰਪਾ.