ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸਿੰਧੀ. ਹੋਵੇਗਾ। ੨. ਹੋਵੇ। ੩. ਹੁੰਦਾ.
ਵਿ- ਥੰਧਾ. ਸਨਿਗਧ। ੨. ਸਨੇਹ ਸਹਿਤ. "ਤੇਰੀ ਭਗਤਿ ਕਰੈ ਜਨੁ ਥੀਧਾ." (ਸੋਰ ਕਬੀਰ)
ਸੰਗ੍ਯਾ- ਥੀਅਣੁ. ਅਸ੍ਤਿਤ੍ਵ. ਹੋਂਦ. ਹੋਣ ਦਾ ਭਾਵ. "ਥੀਵਹਿ ਲਾਲਾ ਅਤਿ ਗੁਲਾਲਾ." (ਸੂਹੀ ਛੰਤ ਮਃ ੫) "ਸਦਾ ਥਿਰ ਥੀਵਤੇ." (ਸ੍ਰੀ ਛੰਤ ਮਃ ੫) "ਸਰਸੇ ਪਿਤਾ ਮਾਤ ਥੀਵਿਆ." (ਸ੍ਰੀ ਮਃ ੪. ਪਹਿਰੇ) "ਤਨੁ ਮਨੁ ਥੀਵੈ ਹਰਿਆ." (ਮੁਦਾਵਣੀ ਮਃ ੫) "ਖੁਆਰ ਸਾਕਤ ਨਰ ਥੀਵੇ." (ਬਿਲਾ ਮਃ ੫) "ਬੂੰਦ ਮਾਨ ਸੁਖ ਥੀਵਨ." (ਸਾਰ ਮਃ ੫) "ਵੇਖੇ! ਛਿਟੜਿ ਥੀਵਦੋ." (ਵਾਰ ਮਾਰੂ ੨. ਮਃ ੫)
ਕ੍ਰਿ- ਹੋਣਾ. ਦੇਖੋ, ਥੀਅਣੁ. "ਫਿਰ ਨਾਂਗੇ ਨਹੀ ਥੀਵਨਾ." (ਮਾਰੂ ਅਃ ਮਃ ੫)
ਸੰਗ੍ਯਾ- ਜੀਭ ਦੀਆਂ ਗਿਲਟੀਆਂ ਵਿੱਚੋਂ ਨਿਕਲਿਆ ਲੇਸਦਾਰ ਰਸ, ਜੋ ਮੂੰਹ ਨੂੰ ਤਰ ਰਖਦਾ ਹੈ ਅਤੇ ਭੋਜਨ ਨਾਲ ਮਿਲਕੇ ਪਾਚਕ (ਚੂਰਣ) ਦਾ ਕੰਮ ਦਿੰਦਾ ਹੈ. ਥੂਕ. ਲਾਰ. Saliva. "ਭਲਕੇ ਥੁਕ ਪਵੈ ਨਿਤ ਦਾੜੀ." (ਵਾਰ ਆਸਾ)