ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਰਹਿਲ
see ਰਾਗ tune, lilt
ਫ਼ਾ. [رہایش] ਸੰਗ੍ਯਾ- ਨਿਰਬੰਧਤਾ. ਛੁਟਕਾਰਾ. ਮੁਕਤਿ। ੨. ਹਿੰ- ਨਿਵਾਸ. ਰਹਿਣ ਦਾ ਭਾਵ. ਇਹ ਰਹਾਇਸ ਭੀ ਸਹੀ ਹੈ.
ਕ੍ਰਿ. ਵਿ- ਰਹਿਕੇ. ਨਿਵਾਸ ਕਰਕੇ। ੨. ਰੁਕਕੇ. "ਰਹਿ ਰਹਿ ਬੋਲੈ." (ਕਲਕੀ) ਰੁਕ ਰੁਕਕੇ ਬੋਲਦਾ ਹੈ.
ਦੇਖੋ, ਰਹਕਲਾ.
ਕ੍ਰਿ- ਨਿਵਾਸ ਕਰਨਾ. ਰਹਾਇਸ਼ ਕਰਨੀ. "ਏਕ ਦਿਵਸ ਰਹਿ ਗਮਨ ਕਰੀਜੈ." (ਗੁਪ੍ਰਸੂ) ੨. ਰੁਕਣਾ. ਠਹਿਰਨਾ. "ਹਉਮੈ ਮੇਰਾ ਰਹਿਗਇਆ." (ਸ੍ਰੀ ਮਃ ੩) ੩. ਥਕਣਾ. "ਰਹਿਓ ਸੰਤ ਹਉ ਟੋਲਿ." (ਸਵੈਯੇ ਮਃ ੩. ਕੇ)
ਦੇਖੋ, ਰਹਸ.
ਜਿਲਾ ਤਸੀਲ ਸਿਆਲਕੋਟ, ਥਾਣਾ ਚਪਰਾੜ ਦਾ ਪਿੰਡ, ਜੋ ਰੇਲਵੇ ਸਟੇਸ਼ਨ "ਰਣਬੀਰਸਿੰਘ ਵਾਲੇ" ਤੋਂ ਉੱਤਰ ਵੱਲ ੬. ਮੀਲ ਦੇ ਕਰੀਬ ਹੈ. ਇਸ ਪਿੰਡ ਵਿੱਚ ਤਿੰਨ ਗੁਰੁਅਸਥਾਨ ਹਨ-#(੧) ਕੁੰਡਸਾਹਿਬ. ਪਿੰਡ ਦੇ ਵਿੱਚ ਸ਼੍ਰੀਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਜਦੋਂ ਸਤਿਗੁਰੂ ਜੀ ਕਸ਼ਮੀਰ ਜਾਂਦੇ ਇਸ ਪਿੰਡ ਠਹਿਰੇ ਹੋਏ ਸਨ, ਤਦ ਇਸ ਨਗਰ ਦੇ ਇੱਕ ਗੁਸਾਈਂ ਸਾਧੂ ਦੀ ਲੜਕੀ ਦਾ ਵਿਆਹ ਸੀ, ਉਸ ਦੀ ਬੇਨਤੀ ਕਰਨ ਪੁਰ ਗੁਰੂ ਸਾਹਿਬ ਨੇ ਉਸ ਦੇ ਘਰ ਚਰਣ ਪਾਏ. ਸਤਿਗੁਰੂ ਨੇ ਜਿਸ ਕੁੰਡ ਵਿੱਚ ਚਰਣ ਧੋਤੇ, ਉਹ ਹੁਣ ਪੂਜ੍ਯਅਸਥਾਨ ਹੈ. ਗੁਰੂਸਾਹਿਬ ਨੇ ਸਾਧੂ ਨੂੰ ਸੌ ਰੁਪਯੇ ਇੱਕ ਬਟੂਏ ਵਿੱਚ ਪਾਕੇ ਦਿੱਤੇ ਅਰ ਸੇਲੀ ਟੋਪੀ ਬਖ਼ਸ਼ੀ. ਹੁਣ ਇਹ ਤਿੰਨੇ ਗੁਰਵਸਤਾਂ ਇੱਥੇ ਹਨ. ਪੁਜਾਰੀ ਬ੍ਰਾਹਮਣ ਹੈ.#(੨) ਗੁਰੂਸਰ. ਪਿੰਡ ਤੋਂ ਪੂਰਵ ਇੱਕ ਫਰਲਾਂਗ ਦੇ ਕਬੀਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਤਾਲ ਹੈ. ਜਦ ਗੁਰੂਸਾਹਿਬ ਇੱਥੇ ਪਧਾਰੇ, ਤਦ ਇਹ ਸੁੱਕਾ ਸੀ. ਸਤਿਗੁਰੂ ਨੇ ਨੇਜਾ ਮਾਰਕੇ ਜਲ ਕੱਢਿਆ, ਜਿਸ ਤੋਂ ਇਹ ਜਲ ਨਾਲ ਭਰ ਗਿਆ. ਹੁਣ ਇਸ ਦਾ ਨਾਮ "ਗੁਰੂਸਰ" ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.#(੩) ਟਾਲ੍ਹੀ ਸਾਹਿਬ. ਪਿੰਡ ਤੋਂ ਪੂਰਵ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਕਸ਼ਮੀਰ ਜਾਂਦੇ ਇੱਥੇ ਵਿਰਾਜੇ ਹਨ. ਜਿਨ੍ਹਾਂ ਟਾਲ੍ਹੀਆਂ ਨਾਲ ਘੋੜਾ ਬੱਧਾ ਹੈ, ਉਹ ਮੌਜੂਦ ਹਨ. ਇਸੇ ਕਾਰਣ ਨਾਮ ਟਾਲ੍ਹੀ ਸਾਹਿਬ ਪ੍ਰਸਿੱਧ ਹੋ ਗਿਆ ਹੈ.#ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਅਮ੍ਰਿਤਸਰ ਦੀ ਸੰਗਤਿ ਨੇ ਇਹ ਦਰਬਾਰ ਬਣਵਾਇਆ ਹੈ. ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਸਿੰਘ ਪੁਜਾਰੀ ਹਨ. ੧- ੨- ੩ ਹਾੜ ਨੂੰ ਮੇਲਾ ਜੁੜਦਾ ਹੈ. ਤਿੰਨ ਘੁਮਾਉਂ ਦੇ ਕ਼ਰੀਬ ਜ਼ਮੀਨ ਗੁਰਦ੍ਵਾਰੇ ਨਾਲ ਹੈ.