ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
adorned, comely, befitting
to get something or someone decorated, adorned, beautified, draped or furnished
ਸੰਗ੍ਯਾ- ਹਜ਼ਾਰ ਮੁਖ ਧਾਰਣ ਵਾਲਾ ਸ਼ੇਸਨਾਗ। ੨. ਅਨੰਤ ਮੁਖਾਂ ਵਾਲਾ ਕਰਤਾਰ.
ਸੰਗ੍ਯਾ- ਸਹਸ੍ਰ (ਅਨੰਤ) ਮੂਰਤਿ ਕਰਤਾਰ. ਵਿਰਾਟਰੂਪ.
ਦੇਖੋ, ਸਸਰਾਮ. "ਗਮਨੇ ਸਤਿਗੁਰੁ ਗਏ ਅਗਾਰੀ। ਸਹਸਰਾਂਵ ਕੇ ਪਹੁਚ ਮਝਾਰੀ." (ਗੁਪ੍ਰਸੂ)
ਸੰਗ੍ਯਾ- ਸਹਸ੍ਰ (ਅਨੰਤ) ਨੇਤ੍ਰਾਂ ਵਾਲਾ. ਕਰਤਾਰ. ਦੇਖੋ, ਸਹਸ ਅਤੇ ਸਹਸ੍ਰ। ੨. ਇੰਦ੍ਰ. ਪੁਰਾਣਕਥਾ ਹੈ ਕਿ ਗੋਤਮ ਦੇ ਸ੍ਰਾਪ ਨਾਲ ਇੰਦ੍ਰ ਦੇ ਸਰੀਰ ਤੇ ਹੋਏ ਹਜ਼ਾਰ ਭਗ ਦੇ ਚਿੰਨ੍ਹ, ਨੇਤ੍ਰਾਂ ਵਿੱਚ ਬਦਲ ਗਏ ਸਨ.
ਸੰ. सहस्राक्ष ਸਹਸ੍ਰਾਕ੍ਸ਼੍. ਸੰਗ੍ਯਾ- ਹਜਾਰ ਅੱਖਾਂ ਵਾਲਾ ਇੰਦ੍ਰ। ੨. ਅਨੰਤ ਨੇਤ੍ਰਾਂ ਵਾਲਾ ਅਕਾਲ. ਦੇਖੋ, ਸਹਸ। ੩. ਵਿਸਨੁ. "ਸਹਸਰਾਛ ਜਾਂਕੇ ਸੁਭ ਸੋਹੈ." (ਵਿਚਿਤ੍ਰ) ੪. ਸ਼ੇਸਨਾਗ.
punishment, penalty, chastisement, sentence