ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨਾਸਿਕਾ- ਕੀਲ. ਉੱਠ ਆਦਿ ਪਸ਼ੂਆਂ ਨੂੰ ਕਾਬੂ ਕਰਨ ਲਈ ਨੱਕ ਵਿੱਚ ਪਾਇਆ ਲਾਟੂ, ਛੱਲਾ, ਰੱਸਾ ਆਦਿ. ਨੱਥ.


ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਰਾਣੀ ਦਾਤਾਰ ਕੌਰ, ਜਿਸ ਨੂੰ ਨੱਕੇ ਦੀ ਹੋਣ ਕਰਕੇ ਮਹਾਰਾਜਾ ਜੀ ਇਸ ਨਾਮ ਤੋਂ ਬੁਲਾਉਂਦੇ ਸਨ. ਦੇਖੋ, ਦਾਤਾਰ ਕੌਰ, ਨਕੈਯਾਂ ਦੀ ਮਿਸਲ ਅਤੇ ਨੱਕਾ.


ਸਿੱਖਾਂ ਦੀਆਂ ੧੨. ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਵਿੱਚ ਨੱਕੇ ਦੇਸ਼¹ ਦੇ ਸਿੰਘ ਸਰਦਾਰ ਸਨ. ਇਸ ਦਾ ਪਹਿਲਾਂ ਜਥੇਦਾਰ ਹੀਰਾਸਿੰਘ ਚੌਧਰੀ ਹੇਮਰਾਜ ਸੰਧੂ ਜੱਟ ਦਾ ਬੇਟਾ ਸੀ, ਜੋ ਚੂਹਣੀਆਂ ਦੇ ਪਰਗਨੇ ਬਹਿੜਵਾਲ ਪਿੰਡ ਵਿੱਚ ਸੰਮਤ ੧੭੬੩ ਵਿਚ ਜਨਮਿਆ ਸੀ. ਇਸ ਨੇ ਸੰਮਤ ੧੭੮੮ ਵਿੱਚ ਅਮ੍ਰਿਤ ਛਕਕੇ ਖ਼ਾਲਸਾਦਲ ਨਾਲ ਸ਼ਾਮਿਲ ਹੋ ਵਡੀ ਪੰਥ ਸੇਵਾ ਕੀਤਾ. ਇਸ ਨਾਲ ਛੀ ਸੱਤ ਹਜ਼ਾਰ ਘੁੜਚੜੇ ਸਿੱਘ ਰਹਿਂਦੇ ਸਨ. ਰਾਜਧਾਨੀ ਬਹਿੜਾਲ ਸੀ. ਇਸੇ ਮਿਸਲ ਦੇ ਸਰਦਾਰ ਭਗਵਾਨ ਸਿੰਘ ਦੀ ਭੈਣ ਦਾਤਾਰ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਪਟਰਾਣੀ ਹੋਈ, ਜਿਸ ਤੋਂ ਵਲੀਅ਼ਹਿਦ ਖੜਗਸਿੰਘ ਜਨਮਿਆ, ਮਾਂਟਗੁਮਰੀ ਦੇ ਜਿਲੇ ਬਹੜਵਾਲ ਅਤੇ ਗੁਗੇਰਾ ਦੇ ਸਰਦਾਰ ਇਸੇ ਮਿਸਲ ਵਿੱਚੋਂ ਹਨ.


ਸੰ. ਸੰਗ੍ਯਾ- ਤਾਰਾ. ਸਿਤਾਰਹ। ੨. ਆਕਾਸ਼ ਵਿੱਚ ਚਮਕਣ ਵਾਲੇ ਗ੍ਰਹ। ੩. ਤਾਰਿਆਂ ਦਾ ਪੁੰਜ ਮਿਲਕੇ ਬਣਿਆ ਹੋਇਆ ਉਹ ਪਿੰਡ, ਜੋ ਖਗੋਲ ਵਿੱਚ ਚੰਦ੍ਰਮਾ ਦਾ ਮਾਰਗ ਬਣਾਉਂਦਾ ਹੈ. ਚੰਦ੍ਰਮਾ ਇਸੇ ਰਾਹ ਪ੍ਰਿਥਿਵੀ ਦੀ ਪਰਿਕ੍ਰਮਾ ਕਰਦਾ ਹੈ. ਵਿਦ੍ਵਾਨਾਂ ਨੇ ਇਹ ਨਕ੍ਸ਼੍‍ਤ੍ਰ ੨੭ ਮੰਨੇ ਹਨ-#ਅਸ਼੍ਵਿਨੀ, ਭਰਣੀ, ਕ੍ਰਿੱਤਿਕਾ, ਰੋਹਿਣੀ, ਮ੍ਰਿਗਸ਼ਿਰਾ, ਆਰ੍‍ਦ੍ਰਾ, ਪੁਨਰਵਸੁ, ਪੁਸ਼੍ਯ, ਸ਼ਲੇਸਾ, ਮਘਾ, ਪੂਰਵਾਫਾਲਗੁਨੀ, ਉੱਤਰਾ ਫਾਲਗੁਨੀ, ਹਸ੍ਤ, ਚਿਤ੍ਰਾ, ਸ੍ਵਾਤੀ, ਵਿਸ਼ਾਖਾ, ਅਨੁਰਾਧਾ, ਜ੍ਯੇਸ੍ਠਾ, ਮੂਲ, ਪੂਰਵਾਸਾਢਾ, ਉੱਤਰਾ ਸਾਢਾ, ਸ਼੍ਰਵਣ, ਧਨਿਸ੍ਠਾ, ਸ਼ਤਭਿਖਾ- ਪੂਰਵਾਭਦ੍ਰਪਦਾ, ਉੱਤਰਾਭਦ੍ਰਪਦਾ ਅੱਤੇ ਰੇਵਤੀ.#ਇਨ੍ਹਾਂ ਹੀ ਨਕ੍ਸ਼੍‍ਤ੍ਰਾਂ ਤੋਂ ਚੰਦ੍ਰਮਾ ਦੇ ਮਹੀਨਿਆਂ ਦੇ ਨਾਮ ਬਣੇ ਹਨ, ਜਿਵੇਂ- ਵਿਸ਼ਾਖਾ ਨਕ੍ਸ਼੍‍ਤ੍ਰ ਸਹਿਤ ਪੂਰਣਮਾਸੀ ਹੋਣ ਤੋਂ ਵੈਸ਼ਾਖ, ਜ੍ਯੇਸ੍ਠਾ ਨਕ੍ਸ਼੍‍ਤ੍ਰ ਵਾਲੀ ਪੂਰਣਮਾਸੀ ਕਰਕੇ ਜੇਠ ਆਦਿ.


ਸੰਗ੍ਯਾ- ਨਕ੍ਰ. ਨਾਕੂ. ਦੇਖੋ, ਨਕ ੩.


ਦੇਖੋ, ਨਾਕੰਦ.