ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤੋਯ (ਜਲ) ਦੇਣ ਵਾਲਾ, ਬੱਦਲ. ਮੇਘ. ਤੋਯ (ਜਲ) ਧਾਰਣ ਵਾਲਾ. ਸਮੁੰਦਰ.


ਸੰ. ਤੋਸ਼. ਸੰਗ੍ਯਾ- ਹਿੰਸਾ. ਵਧ। ੨. ਹਿੰਸਾ ਕਰਨ ਵਾਲਾ. ਵਧਿਕ। ੩. ਸੰ. ਤੋਸ. ਸੰਤੋਸ. ਤ੍ਰਿਪਤਿ। ੪. ਪ੍ਰਸੰਨਤਾ. ਦੇਖੋ, ਤੁਸ ੩.


ਦੇਖੋ, ਤੋਸਾ.


ਤੁ. [توشک] ਸੰਗ੍ਯਾ- ਬਿਛੌਨਾ. ਫ਼ਰਸ਼। ੨. ਤੁਲਾਈ.


ਫ਼ਾ. [توشکخانہ] ਸੰਗ੍ਯਾ- ਉਹ ਘਰ, ਜਿਸ ਵਿੱਚ ਫ਼ਰਸ਼ ਅਤੇ ਪਹਿਰਣ ਦੇ ਵਸਤ੍ਰ ਰੱਖੀਏ.


ਸੰਗ੍ਯਾ- ਉਹ ਨੌਕਰ, ਜਿਸ ਦੇ ਬਿਸਤਰ ਸਪੁਰਦ ਹੋਵੇ. ਪਲੰਘ ਦਾ ਨਫ਼ਰ. ਵਸਤ੍ਰ ਪਹਿਰਾਉਣ ਵਾਲਾ. ਦੇਖੋ, ਤੋਸ਼ਕ. "ਤੋਸਕਚੀ ਤਾਹੀ ਸਮੇ ਵਸਤ੍ਰ ਸਬੈ ਕਰ ਲੀਨ." (ਗੁਰੁਸੋਭਾ)


ਸੰਗ੍ਯਾ- ਪ੍ਰਸੰਨ ਕਰਨ ਦਾ ਭਾਵ. ਖ਼ੁਸ਼ ਕਰਨਾ. ਦੇਖੋ, ਤੁਸ ੩.


ਫ਼ਾ. [توشہدان] ਤੋਸ਼ਹ- ਦਾਨ. ਸੰਗ੍ਯਾ- ਤੋਸ਼ਾ ਰੱਖਣ ਵਾਲਾ ਥੈਲਾ। ੨. ਦੇਖੋ, ਤੂਸਦਾਨ.