ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕੰਸ ਦਾ ਇੱਕ ਬਲਵਾਨ ਪਹਿਲਵਾਨ, ਜੋ ਚਾਣੂਰ ਅਤੇ ਮੁਸ੍ਟਿਕ ਦਾ ਸਾਥੀ ਸੀ. ਦੇਖੋ, ਚੰਡੂਰ ਅਤੇ ਮੁਸਟ.


ਫ਼ਾ. [توشہ] ਤੋਸ਼ਹ. ਸੰਗ੍ਯਾ- ਸਫ਼ਰਖ਼ਰਚ। ੨. ਖ਼ਰਚ ਤੇ ਖ਼ੁਰਾਕ, ਜੋ ਸਫ਼ਰ ਲਈ ਨਾਲ ਲਏ ਜਾਵਨ. "ਅੰਮ੍ਰਿਤਨਾਮ ਤੋਸਾ ਨਹੀ ਪਾਇਓ." (ਟੋਡੀ ਮਃ ੫) "ਹਰਿ ਕਾ ਨਾਮ ਊਹਾਂ ਸੰਗਿ ਤੋਸਾ." (ਸੁਖਮਨੀ)


ਫ਼ਾ. [توشہخانہ] ਤੋਸ਼ਹਖ਼ਾਨਹ. ਸੰਗ੍ਯਾ- ਖਾਣ ਪੀਣ ਦਾ ਸਾਮਾਨ ਰੱਖਣ ਦਾ ਘਰ ਲੱਸੀਖ਼ਾਨਾ। ੨. ਦੇਖੋ, ਤੋਸ਼ਕ ਖ਼ਾਨਹ। ੩. ਹੁਣ ਗਹਿਣੇ ਵਸਤ੍ਰ ਜਿਲੇ ਦਾ ਸਮਾਨ ਜਿਸ ਘਰ ਵਿੱਚ ਰੱਖਿਆ ਜਾਵੇ, ਉਸ ਨੂੰ ਤੋਸ਼ੇਖ਼ਾਨਾ ਆਖਦੇ ਹਨ.


ਤੇਰੇ ਜੇਹਾ. ਤੇਰੇ ਸਦ੍ਰਿਸ਼. "ਤੋਸੋ ਨਾ ਦਾਤਾ, ਨ ਮੋਸੋ ਭਿਖਾਰੀ." (ਭਾਗੁ ਕ)


ਸਰਵ- ਤੈਨੂੰ, ਤੁਝੇ। ੨. ਤੂੰ. ਤੂੰ. "ਅਵਰੁ ਨ ਦੀਸੈ ਸਰਬ ਤੋਹ." (ਬਸੰ ਮਃ ੧) ੩. ਦੇਖੋ, ਤੁਹ.


ਦੇਖੋ, ਤੁਹਮਤ.