ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਲਿੰਦ ਪਹਾੜ ਤੋਂ ਪੈਦਾ ਹੋਈ ਨਦੀ, ਯਮੁਨਾ (ਜਮਨਾ). ੨. ਕਲਿੰਦ (ਸੂਰਜ) ਦੀ ਪੁਤ੍ਰੀ. ਜਮੁਨਾ ਨੂੰ ਪੁਰਾਣਾਂ ਵਿੱਚ ਸੂਰਜ ਦੀ ਪੁਤ੍ਰੀ ਮੰਨਿਆ ਹੈ. "ਕਾਲਿੰਦ੍ਰੀ ਤਟ ਕਰੇ ਵਿਲਾਸਾ." (ਵਿਚਿਤ੍ਰ) "ਕਾਲਿੰਦ੍ਰੀ ਤਟ ਸਤਿਗੁਰੂ ਬੈਠੇ ਸਰਬ ਸੁਨਾਇ." (ਨਾਪ੍ਰ)


ਕਾਲਿੰਦੀ (ਯਮੁਨਾ) ਦਾ ਅਨੁਜ (ਛੋਟਾ ਭਾਈ) ਧਰਮਰਾਜ, ਉਸ ਦਾ ਤਨੁਜ (ਪੁਤ੍ਰ) ਰਾਜਾ ਯੁਧਿਸ੍ਠਿਰ. (ਸਨਾਮਾ)


ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)


ਵਿ- ਕਾਲ ਕਰਨ ਵਾਲਾ. ਕਾਲੀਯ. ਮਾਰਨ ਵਾਲਾ. ਹਤ੍ਯਾਰਾ. "ਸੰਤ ਕਾਲੀਆ ਧਰਤਿ ਬਿਦਾਰਉ." (ਗੌਂਡ ਮਃ ੫) ਸੰਤ ਦੇ ਹਤ੍ਯਾਰੇ ਨੂੰ ਧਰਤੀ ਤੋਂ ਮਿਟਾਂਉਨਾ ਹਾਂ.


ਦੇਖੋ, ਗਲੀਚਾ.


ਜਮੁਨਾ ਵਿੱਚ ਉਹ ਅਸਥਾਨ ਜਿੱਥੇ ਕ੍ਰਿਸਨ ਜੀ ਨੇ ਕਾਲੀਨਾਗ ਨੂੰ ਨੱਥਿਆ ਸੀ.