ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤੁਹਾਰ ਅਤੇ ਤੁਹਾਰਉ.


ਸਰਵ- ਤੈਨੂੰ. ਤੁਝੇ। ੨. ਤੇਰੇ. "ਤੋਹਿ ਚਰਨ ਮਨੁ ਲਾਗੋ." (ਗਉ ਕਬੀਰ) ੩. ਤੂ ਹੈਂ. "ਤੇਰੇ ਜੀਅ, ਜੀਆ ਕਾ ਤੋਹਿ." (ਸ੍ਰੀ ਮਃ ੧)


ਸਰਵ- ਤੈਨੂੰ. ਤੁਝੇ. "ਤੁਝ ਬਿਨੁ ਕਵਨੁ ਰੀਝਾਵੈ ਤੋਹੀ." (ਗਉ ਮਃ ੫) ੨. ਤੇਰੇ ਵਿੱਚ. ਤੁਝ ਮੇ. "ਤੋਹੀ ਮੋਹੀ ਅੰਤਰੁ ਕੈਸਾ." (ਸ੍ਰੀ ਰਵਿਦਾਸ)


ਸੰ. ਸੰਗ੍ਯਾ- ਔਲਾਦ. ਸੰਤਾਨ.


ਸੰ. ਸੰਗ੍ਯਾ- ਚਾਤਕ. ਪਪੀਹਾ. "ਤੋਕਕ ਕੇਕਿ ਜਿ ਭੇਕ ਅਨੇਕ." (ਨਾਪ੍ਰ) ੨. ਨੀਲਕੰਠ.


ਸੰ. ਤੋਕਮ੍‍. ਸੰਗ੍ਯਾ- ਬੱਦਲ. ਮੇਘ। ੨. ਹਰਾ ਰੰਗ। ੩. ਜੌਂ ਆਦਿ ਦਾ ਨਵਾਂ ਅੰਕੁਰ। ੪. ਕੰਨ ਦੀ ਮੈਲ.