ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਤਾਲ.


ਸੰ. ਸੰਗ੍ਯਾ- ਪ੍ਰਿਥਿਵੀ ਦੇ ਹੇਠਲਾ ਲੋਕ। ੨. ਹੇਠਲੇ ਲੋਕਾਂ ਵਿੱਚੋਂ ਸੱਤਵਾਂ ਲੋਕ. "ਪਾਤਾਲ ਪੁਰੀਆ ਲੋਅ ਆਕਾਰਾ." (ਮਾਰੂ ਸੋਲਹੇ ਮਃ ੩) ਦੇਖੋ, ਸਪਤ ਪਾਤਾਲ। ੩. ਦੇਖੋ, ਸਵੈਯੇ ਦਾ ਰੂਪ ੨੭.


ਦੇਖੋ, ਤ੍ਰਿਪਥਗਾ.


ਕੀਰਤਪੁਰ ਦੇ ਪਾਸ ਸ਼ਤਦ੍ਰਵ ਦਰਿਆ ਦੇ ਕਿਨਾਰੇ ਹਰਿਗੋਬਿੰਦ ਸਾਹਿਬ ਦੇ ਜੋਤੀਜੋਤਿ ਸਮਾਉਣ ਦਾ ਅਸਥਾਨ. ਅਸਰਦਾਰ ਭੂਪਸਿੰਘ ਰੋਪੜ ਵਾਲੇ ਨੇ ਇਸ ਦੀ ਇਮਾਰਤ ਬਣਵਾਈ ਹੈ. ਦੇਖੋ, ਕੀਰਤਪੁਰ। ੨. ਖ਼ਾ. ਕਹੀ. ਕਸੀ. ਬਹੁਤ ਸਿੰਘ ਇਸ ਨੂੰ ਪਾਤਾਲਮੋਚਨੀ ਆਖਦੇ ਹਨ.


ਦੇਖੋ, ਪਾਤਾਲਪੁਰੀ ੨.


ਕਿਸੇ ਵਸਤੂ ਦਾ ਤੇਲ ਅਰਕ ਆਦਿ ਸਾਰ ਕੱਢਣ ਲਈ ਉਸ ਨੂੰ ਇੱਕ ਮੁਖਬੰਦ ਪਾਤ੍ਰ ਵਿੱਚ, ਜਿਸ ਦੇ ਹੇਠ ਛੇਕ ਹੁੰਦਾ ਹੈ, ਪਾਕੇ ਉਸ ਹੇਠ ਦੂਜਾ ਖਾਲੀ ਪਾਤ੍ਰ ਛੇਕ ਦੇ ਨਾਲ ਮਿਲਾਕੇ ਰੱਖੀਦਾ ਹੈ. ਇਹ ਦੋਵੇਂ ਪਾਤ੍ਰ ਡੂੰਘੇ ਟੋਏ ਵਿੱਚ ਧਰੀਦੇ ਹਨ ਅਰ ਉਸ ਟੋਏ ਦੇ ਉੱਪਰ ਗੋਹੇ ਆਦਿ ਦੀ ਅੱਗ ਮਚਾਈਦੀ ਹੈ. ਅਗਨਿ ਦੇ ਸੇਕ ਨਾਲ ਉੱਪਰਲੇ ਪਾਤ੍ਰ ਵਿੱਚੋਂ ਟਪਕਕੇ ਰਸ ਤੇਲ ਆਦਿ ਹੇਠਲੇ ਵਿੱਚ ਆ ਜਾਂਦਾ ਹੈ, ਜਿਸ ਦਾ ਸੇਵਨ ਵੈਦ ਦੀ ਸਿਖ੍ਯਾ ਅਨੁਸਾਰ ਕਰੀਦਾ ਹੈ.


ਪਾਤਾਲੀਂ. ਪਾਤਾਲੋਂ ਮੇਂ. "ਪਾਤਾਲੀ ਆਕਾਸੀ ਸਖਨੀ." (ਆਸਾ ਮਃ ੫)


ਸੰਗ੍ਯਾ- ਪ੍ਰਤਿਸ੍ਠਾ. ਮਾਨ. ਪਤ. "ਭਗਤਨ ਕੀ ਰਾਖੀ ਪਾਤਿ." (ਧਨਾ ਮਃ ੫) ੨. ਪੱਤਿ. ਪਿਆਦਾ. ਪੈਦਲ ਸਿਪਾਹੀ. "ਗਜ ਬਾਜਿ ਰਥਾਦਿਕ ਪਾਤਿ ਗਣੰ." (ਅਕਾਲ) ੩. ਪਾਂਤਿ. ਪੰਕ੍ਤਿ. ਕਤਾਰ। ੪. ਫ਼ਿਰਕ਼ਾ. ਗੋਤ੍ਰ. ਜਾਤਿ ਦੀ ਸ਼ਾਖ. "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੫. ਖ਼ਾਨਦਾਨ. ਕੁਲ. "ਪ੍ਰਥਮੇ ਤੇਰੀ ਨੀਕੀ ਜਾਤਿ। ਦੁਤੀਆ ਤੇਰੀ ਮਨੀਐ ਪਾਤਿ." (ਆਸਾ ਮਃ ੫) ੬. ਸੰ. ਪ੍ਰਭੂ. ਸ੍ਵਾਮੀ.


ਦੇਖੋ, ਪਾਤਸਾਹ ਅਤੇ ਪਾਦਸ਼ਾਹ. "ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ." (ਵਾਰ ਆਸਾ) "ਪਾਤਿਸਾਹੁ ਛਤ੍ਰਸਿਰ ਸੋਊ." (ਬਾਵਨ) "ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ." (ਜਪੁ)