ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਉਣ। ੨. ਸੰ. ਵਿ- ਸਾਮਾਨ੍ਯ. ਸਾਧਾਰਣ. ਜੋ ਮੁੱਖ ਨਾ ਹੋਵੇ। ੩. ਸਹਾਇਕ। ੪. ਗੌਣੀ ਲੱਛਣਾਂ ਕਰਕੇ ਜਿਸ ਅਰਥ ਦਾ ਗ੍ਯਾਨ ਹੋਵੇ.


ਦੇਖੋ, ਗਉਣ। ੨. ਸੰ. ਵਿ- ਸਾਮਾਨ੍ਯ. ਸਾਧਾਰਣ. ਜੋ ਮੁੱਖ ਨਾ ਹੋਵੇ। ੩. ਸਹਾਇਕ। ੪. ਗੌਣੀ ਲੱਛਣਾਂ ਕਰਕੇ ਜਿਸ ਅਰਥ ਦਾ ਗ੍ਯਾਨ ਹੋਵੇ.


ਸ਼ੰਗ੍ਯਾ- ਲਕ੍ਸ਼੍‍ਣਾ (ਲੱਛਣਾਂ) ਦਾ ਇਕ ਭੇਦ. ਕਿਸੇ ਵਸ੍‍ਤੁ ਦਾ ਗੁਣ ਦੂਸਰੇ ਥਾਂ ਆਰੋਪਣਾ ਜੈਸੇ- "ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਾਖੀਣਾ." (ਭਾਗੁ)


ਗੋਤਮ ਵੰਸ਼ ਵਿੱਚ ਹੋਣ ਵਾਲਾ. ਗੋਤਮ ਨਾਲ ਹੈ ਜਿਸ ਦਾ ਸੰਬੰਧ. ਦੇਖੋ ਗੌਤਮ। ੨. ਮਹਾਤਮਾ ਬੁੱਧ, ਜਿਸ ਦੀ ਮਾਤਾ ਮਾਯਾਦੇਵੀ ਪੁਤ੍ਰ ਜਣਨ ਤੋਂ ਸੱਤਵੇਂ ਦਿਨ ਮਰ ਗਈ ਸੀ, ਇਸ ਲਈ ਬੁੱਧ ਨੂੰ ਮਤੇਈ ਗੋਤਮੀ ਨੇ ਪਾਲਿਆ, ਜਿਸ ਕਾਰਣ ਨਾਮ ਗੌਤਮ ਹੋਇਆ. ਦੇਖੋ, ਬੁਧ। ੩. ਦੇਖੋ, ਗੋਤਮ ੪.


ਸੰ. ਵਿ- ਗੋਤਮ ਗੋਤ੍ਰ ਦੀ ਇਸਤ੍ਰੀ. ਗੋਤਮ ਦੀ ਕੁਲ ਵਿੱਚ ਹੋਣਵਾਲੀ। ੨. ਸੰਗ੍ਯਾ- ਗੌਤਮ ਰਿਖੀ ਦੀ ਇਸਤ੍ਰੀ, ਅਹਲ੍ਯਾ। ੩. ਕ੍ਰਿਪਾਚਾਰਯ ਦੀ ਵਹੁਟੀ। ੪. ਗੋਦਾਵਰੀ ਨਦੀ, ਜੋ ਗੋਤਮ ਪਹਾੜ ਤੋਂ ਨਿਕਲਦੀ ਹੈ, ਅਥਵਾ ਗੋਤਮ ਕਰਕੇ ਲਿਆਂਦੀ ਹੋਈ. ਦੇਖੋ, ਗੋਦਾਵਰੀ.


ਦੇਖੋ, ਗਾਉਣ ਅਤੇ ਗੋਣ। ੨. ਅੰ. Gown. ਲੰਮਾ ਚੋਲਾ.


ਸੰਗ੍ਯਾ- ਦ੍ਵਿਰਾਗਮਨ. ਦੁਲਹਨ (ਲਾੜੀ) ਦਾ ਸਹੁਰੇ ਘਰ ਦੂਜੀਵਾਰ ਆਉਣਾ. ਮੁਕਲਾਵਾ.


ਸੰ. ਵਿ- ਗੋਰਾ. ਚਿੱਟਾ। ੨. ਪੀਲੇ ਰੰਗਾ। ੩. ਲਾਲ ਰੰਗਾ। ੪. ਸੰਗ੍ਯਾ- ਸੁਵਰਣ. ਸੋਨਾ। ੫. ਕੇਸਰ। ੬. ਚੰਦ੍ਰਮਾ। ੭. ਹੜਤਾਲ। ੮. ਅ਼. [غوَر] ਗ਼ੌਰ. ਸੋਚ. ਵਿਚਾਰ। ੯. ਖ਼ਿਆਲ. ਧ੍ਯਾਨ.