ਦੇਖੋ, ਪਾਤਕ. "ਪਤਿਤ ਕੇ ਪਾਤਿਕ ਉਤਰਹਿ." (ਸਾਰ ਮਃ ੫)
ਸੰਗ੍ਯਾ- ਪਤ੍ਰਿਕਾ. ਪਤ੍ਰੀ. ਚਿੱਠੀ."ਸ੍ਰੀ ਅਰਜਨ ਪਾਤੀ ਜੁ ਪਠਾਈ." (ਗੁਪ੍ਰਸੂ) ੨. ਪਤ੍ਰ. ਦਲ. ਪੱਤਾ. "ਪਾਤੀ ਤੋਰੈ ਮਾਲਿਨੀ." (ਆਸਾ ਕਬੀਰ) ੩. ਪੰਕ੍ਤਿ. ਪਾਂਤਿ. ਕੁਲ. ਗੋਤ੍ਰ. "ਤੂ ਜਾਤਿ ਮੇਰੀ ਪਾਤੀ." (ਰਾਮ ਮਃ ੫) ੪. ਪ੍ਰਤਿਸ੍ਠਾ. ਮਾਨ. ਇੱਜ਼ਤ. "ਨਾਨਕ ਹਰਿ ਰਾਖੀ ਪਾਤੀ." (ਧਨਾ ਮਃ ੫) ੫. ਪਤੀ. ਸ੍ਵਾਮੀ. "ਤੁਹੀਂ ਨਿਰੰਜਨੁ ਕਮਲਾਪਾਤੀ." (ਧਨਾ ਸੈਣ) ਕਮਲਾ (ਲਕ੍ਸ਼੍ਮੀ) ਪਤਿ। ੬. ਸੰ. ਵਿ- ਡਿਗਣ ਵਾਲਾ. (पातिन). "ਸੋ ਨਰਕਪਾਤੀ ਹੋਵਤ ਸੁਆਨੁ." (ਸੁਖਮਨੀ) ੭. ਪਾਤੀਂ. ਪਾਤ੍ਰਾਂ ਨੇ. ਅਧਿਕਾਰੀਆਂ ਨੇ. "ਹਰਿ ਜਪਿਓ ਊਤਮ ਪਾਤੀ." (ਧਨਾ ਮਃ ੪) ੮. ਸੰ. पात्रिन्- ਪਾਤ੍ਰੀ. ਪਾਤ੍ਰ ਵਾਲਾ. "ਮੌਨਿ ਭਇਓ ਕਰਪਾਤੀ ਰਹਿਓ." (ਸੋਰ ਅਃ ਮਃ ੫) ਦੇਖੋ, ਕਰਪਾਤੀ.
ਪਤ੍ਰ ਅਤੇ ਅੱਛਤ. ਤੁਲਸੀਦਲ ਵਿਲ੍ਵਪਤ੍ਰ ਆਦਿ ਅਤੇ ਪੂਜਾ ਯੋਗ੍ਯ ਸਾਬਤ ਚਾਵਲ. "ਪ੍ਰਾਪਤਿ ਪਾਤੀਧਾਨੁ." (ਪ੍ਰਭਾ ਮਃ ੧)
ਸੰਗ੍ਯਾ- ਪਤੰਜਲਿ ਦਾ ਰਚਿਆ ਯੋਗਦਰਸ਼ਨ. ਦੇਖੋ, ਯੋਗ ਸ਼ਾਸਤ੍ਰ ਅਤੇ ਪਤੰਜਲਿ.
ਸੰ. ਸੰਗ੍ਯਾ- ਜਿਸ ਵਿੱਚ ਪੀਤਾ ਜਾਵੇ. ਭਾਂਡਾ. ਬਰਤਨ। ੨. ਅਧਿਕਾਰੀ. ਕਿਸੇ ਵਸਤੁ ਦੇ ਪਾਉਣ ਯੋਗ੍ਯ ਪੁਰੁਸ।#੩. ਨਾਟਕ ਦੇ ਨਾਇਕ ਨਾਇਕਾ ਆਦਿ। ੪. ਨਾਟਕ ਖੇਡਣ ਵਾਲੇ ਮਨੁੱਖ. ਨਟ। ੫. ਰਾਜਮੰਤ੍ਰੀ। ੬. ਇੱਕ ਤੋਲ, ਜੋ ਚਾਰ ਸੇਰ ਬਰਾਬਰ ਹੈ। ੭. ਪੱਤਾ. ਪਤ੍ਰ.
ਸੰ. ਪਥ. ਸੰਗ੍ਯਾ- ਮਾਰਗ. ਰਸਤਾ. "ਨਹ ਨਿਬਹਤ ਜਮ ਕੈ ਪਾਥ." (ਕੇਦਾ ਮਃ ੫) "ਮਿਲਿ ਸਾਧੂ ਪਾਥ." (ਕਾਨ ਮਃ ੪) ਦੇਖ, ਅੰ. Path। ੨. ਸੰ. ਪ੍ਰਸ੍ਤਰ. ਪੰਥਰ. "ਰਾਖਿਲੇਹੁ ਹਮ ਪਾਪੀ ਪਾਥ." (ਕਾਨ ਮਃ ੪) ੩. ਸੰ. ਪਾਥ (पाथस) ਜਲ. "ਹਰਿ ਨਾਮ ਅੰਮ੍ਰਿਤਪਾਥ." (ਮਾਰੂ ਮਃ ੫) ਹਰਿਨਾਮ ਅਮ੍ਰਿਤਜਲ ਹੈ। ੪. ਸੂਰਜ। ੫. ਅਗਨਿ। ੬. ਪਵਨ. ਹਵਾ। ੭. ਅੰਨ। ੮. ਆਕਾਸ਼.
nan
ਕ੍ਰਿ- ਪ੍ਰ- ਸਥਾਪਨ ਕਿਸੇ ਵਸਤੁ ਨੂੰ ਥਾਪੜ ਕੇ ਬਨਾਉਣਾ, ਜੈਸੇ ਇੱਟ ਆਦਿ ਨੂੰ ਪੱਥਣਾ। ੨. ਸੰਗ੍ਯਾ- ਪੱਥਕੇ ਬਾਣਇਆ ਹੋਇਆ ਪਿੰਡ. ਜੈਸੇ ਪਾਂਡੂ ਗੋਬਰ ਆਦਿ ਦਾ ਪਾਥਣਾ.
nan
ਸੰਗ੍ਯਾ- ਜਲ ਦਾ ਸ੍ਵਾਮੀ ਵਰੁਣ। ੨. ਸਮੁੰਦਰ.