ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੁਰੁਤ੍ਵ. ਭਾਰੀਪਨ। ੨. ਗੋਰਾਪਨ.


ਸੰ. ਸੰਗ੍ਯਾ- ਭਾਰੀਪਨ। ੨. ਵਡਾਈ. ਮਹਤ੍ਵ। ੩. ਸਨਮਾਨ. ਇੱਜ਼ਤ। ੪. ਵਿ- ਗੁਰੂ ਦਾ.


ਸੰ. ਸੰਗ੍ਯਾ- ਵਡਿਆਈ. ਬਜ਼ੁਰਗੀ। ੨. ਭਾਰੀਪਨ. ਗੁਰੁਤ੍ਵ. "ਵਿਸਮਿਤ ਪਿਖ ਗੁਰੁ ਗੌਰਵਤਾਈ." (ਗੁਪ੍ਰਸੂ)


ਵਿ- ਗੁਰੁਤਾ ਵਾਲਾ. ਭਾਰੀ. ਦੇਖੋ, ਗਉਰਾ। ੨. ਸੰ. ਸੰਗ੍ਯਾ- ਗੋਰੀ ਇਸਤ੍ਰੀ। ੩. ਪਾਰਵਤੀ। ੪. ਹਲਦੀ। ੫. ਭਾਈ ਭਗਤੂਵੰਸ਼ੀ ਭਾਈ ਗੌਰਾ, ਜੋ ਗੁਰੂ ਹਰਿਰਾਇ ਸਾਹਿਬ ਦਾ ਪ੍ਰਸਿੱਧ ਸਿੱਖ ਹੋਇਆ ਹੈ. ਇਸ ਨੇ ਸਤਿਗੁਰੂ ਦੇ ਚੌਰਬਰਦਾਰ ਜੱਸੇ ਨੂੰ, ਠੱਠਾ ਕਰਨ ਪੁਰ ਰੰਜ ਹੋਕੇ ਮਾਰ ਦਿੱਤਾ ਸੀ, ਜਿਸ ਪੁਰ ਗੁਰੂ ਸਾਹਿਬ ਨੇ ਇਸ ਨੂੰ ਪੰਗਤ ਵਿੱਚੋਂ ਕੱਢ ਦਿੱਤਾ, ਪਰ ਇਸ ਨੇ ਸੇਵਾ ਕਰਕੇ ਸਤਿਗੁਰਾਂ ਤੋਂ ਅਪਰਾਧ ਬਖਸ਼ਾਲਿਆ। ੬. ਗੋਰੋਚਨਾ. "ਮ੍ਰਿਗਮਦ ਗੌਰਾ ਚੋਆ ਚੰਦਨ." (ਭਾਗੁ ਕ) ਦੇਖੋ, ਗੋਰੋਚਨ.


ਚਤੌੜ ਦੇ ਰਾਜਾ ਦਾ ਇੱਕ ਲੁਹਾਰ. ਦੇਖੋ, ਚਰਿਤ੍ਰ ੨੯੯.