ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗੋਰੇ ਹਨ ਅੰਗ ਜਿਸ ਦੇ ਸ਼ਿਵ, ਮਹਾਦੇਵ। ੨. ਦੇਖੋ, ਚੈਤਨ੍ਯ.


ਦੇਖੋ, ਗੌਰੀ.


ਸੰਗ੍ਯਾ- ਗੌਰੀ (ਪਾਰਵਤੀ) ਦਾ ਸ਼ਹੁ (ਪਤਿ) ਸ਼ਿਵ. ਗਿਰਿਜਾਪਤਿ. "ਐਸ ਗੌਰੀਸੌ ਗਾਹ ਗਗਨ ਸਰ ਲਾਯਕੈ." (ਚਰਿਤ੍ਰ ੧੪੨)


ਸੰ. ਸੰਗ੍ਯਾ- ਪਾਰਵਤੀ. ਗਿਰਿਜਾ। ੨. ਪ੍ਰਿਥਿਵੀ। ੩. ਹਲਦੀ। ੪. ਵਰੁਣ ਦੀ ਇਸਤ੍ਰੀ। ੫. ਤੁਲਸੀ। ੬. ਅੱਠ ਵਰ੍ਹੇ ਦੀ ਕੰਨ੍ਯਾ। ੭. ਗਉੜੀ ਰਾਗਿਨੀ। ੮. ਵਿ- ਗੋਰੇ ਰੰਗ ਵਾਲੀ.


ਦੇਖੋ, ਗੌਰੀਨਾਥ.


ਦੇਖੋ, ਗਉਰੀਸੁਤ.


ਗੌਰੀ (ਪਾਰਵਤੀ) ਦਾ ਪਤਿ ਸ਼ਿਵ। ੨. ਵਰੁਣ ਦੇਵਤਾ, ਜਿਸ ਦੀ ਇਸਤ੍ਰੀ ਦਾ ਨਾਉਂ ਗੌਰੀ ਹੈ। ੩. ਰਾਜਾ, ਜੋ ਗੌਰੀ (ਪ੍ਰਿਥਿਵੀ) ਦਾ ਪਤਿ ਹੈ.


ਸੰਗ੍ਯਾ- ਪਾਰਵਤੀ ਦਾ ਪੁਤ੍ਰ ਗਣੇਸ਼। ੨. ਸ੍ਵਾਮਿਕਾਰਤਿਕੇਯ। ੩. ਦੇਖੋ, ਗਉਰੀਸੁਤ.


ਦੇਖੋ, ਚੈਤਨ੍ਯ.