ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਦੁਕਾ.


ਸੰਗ੍ਯਾ- ਪੈਰ ਫੜਨ ਦੀ ਕ੍ਰਿਯਾ। ੨. ਪੈਰ ਛੁਹਕੇ ਪ੍ਰਣਾਮ ਕਰਨਾ। ੩. ਕਿਸੇ ਦੀ ਸ਼ਰਣ ਲੈਣੀ.


ਸੰ. ਸੰਗ੍ਯਾ- ਪੈਰਾਂ ਤੋਂ ਜਨਮਿਆ, ਸ਼ੂਦ੍ਰ. ਦੇਖੋ, ਬਾਹੁਜ.


ਪੈਰਾਂ ਦਾ ਪਾਣੀ, ਜਿਸ ਵਿੱਚ ਪੈਰ ਧੋਤੇ ਗਏ ਹਨ। ੨. ਚਰਣਾਮ੍ਰਿਤ.


ਸੰਗ੍ਯਾ- ਪੈਰ ਦੀ ਤ੍ਰਾਣ (ਰਖ੍ਯਾ) ਕਰਨ ਵਾਲਾ, ਜੁੱਤਾ. ਪਨਹੀ। ੨. ਖੜਾਉਂ.


ਸੰ. ਸੰਗ੍ਯਾ- ਪਾਦ (ਪੈਰ- ਜੜ) ਨਾਲ ਪੀਣ ਵਾਲਾ, ਬਿਰਛ. ਵ੍ਰਿਕ੍ਸ਼੍‍ ਆਪਣੇ ਤਣੇ ਨਾਲ ਰਸ ਪੀਂਦੇ ਹਨ. "ਪਾਦਪ ਦਲ ਸੁੰਦਰ." (ਨਾਪ੍ਰ)


ਸੰਗ੍ਯਾ- ਛੰਦ ਦੇ ਚਰਣ ਨੂੰ ਪੂਰਾ ਕਰਨਾ। ੨. ਸਮਸ੍ਯਾ ਪੂਰਤੀ। ੩. ਉਹ ਅੱਖਰ ਅਥਵਾ ਸ਼ਬਦ, ਜੋ ਕੇਵਲ ਛੰਦ ਦਾ ਵਜ਼ਨ ਠੀਕ ਰੱਖਣ ਲਈ ਪਦ ਵਿੱਚ ਜੋੜਿਆ ਜਾਵੇ.


ਫ਼ਾ. [پادرہوا] ਵਿ- ਹਵਾ ਤੇ ਪੈਰ ਰੱਖਣ ਵਾਲਾ. ਭਾਵ- ਬਹੁਤ ਛੇਤੀ ਜਾਣ ਵਾਲਾ.


ਸੰਗ੍ਯਾ- ਪਊਏ. ਖੜਾਉਂ.


ਪੂਰਤ Padre ਪਾਦ੍ਰੇ. ਇਸ ਦਾ ਮੂਲ ਲੈਟਿਨ Pater (ਪਿਤਾ) ਹੈ. ਈਸਾਈ ਧਰਮ ਦਾ ਪੁਰੋਹਿਤ. ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾ ਪਾਦਰੀ William Carey ੧੧. ਨਵੰਬਰ ਸਨ ੧੭੯੩ ਨੂੰ ਮਾਲਵੇ ਆਬਾਦ ਹੋਇਆ, ਜਿਸ ਨੇ ਬੰਗਾਲੀ ਸੰਸਕ੍ਰਿਤ ਆਦਿਕ ਬੋਲੀਆਂ ਸਿੱਖਕੇ ਅੰਜੀਲ ਦਾ ਪ੍ਰਚਾਰ ਕੀਤਾ.