ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਗੌਡ. ਸੰਗ੍ਯਾ- ਪੂਰਵ ਬੰਗਾਲ ਅਤੇ ਉੜੀਸੇ ਦੇ ਵਿਚਕਾਰਲਾ ਦੇਸ਼। ੨. ਗੌੜ ਦੇਸ਼ ਦਾ ਵਸਨੀਕ। ੩. ਬ੍ਰਾਹਮਣਾਂ ਦੀ ਇੱਕ ਪ੍ਰਸਿੱਧ ਜਾਤਿ। ੪. ਰਾਜਪੂਤਾਂ ਦੀ ਇੱਕ ਜਾਤਿ। ੫. ਵਿ- ਗੁੜ ਦਾ ਬਣਿਆ ਹੋਇਆ ਪਦਾਰਥ.


ਦੇਖੋ, ਗਉੜੀ। ੨. ਸੰ. गौडी ਸੰਗ੍ਯਾ- ਗੁੜ ਦੀ ਸ਼ਰਾਬ। ੩. ਕਾਵ੍ਯ ਅਨੁਸਾਰ ਰਚਨਾ ਦਾ ਇੱਕ ਪ੍ਰਕਾਰ, ਜਿਸ ਵਿੱਚ ਓਜ ਗੁਣ ਹੁੰਦਾ ਹੈ ਅਰ ਟਵਰਗ ਦਾ ਪ੍ਰਯੋਗ ਕਰੀਦਾ ਹੈ.¹ ਗੌੜ ਦੇਸ਼ ਦੇ ਕਵਿ ਇਸ ਨਾਉਂ ਦਾ ਕਾਰਣ ਹਨ.


ਦੇਖੋ, ਗਉਂ.


ਦੇਖੋ, ਗਉਂ.


ਦੇਖੋ, ਗੌਡ ੧.


ਸੰਗ੍ਯਾ- ਗਮਨ. ਗਤਿ. "ਵਹਿਣ ਤਿਦਾਊ ਗੰਉ ਕਰੇ." (ਸ. ਫਰੀਦ) ੨. ਦੇਖੋ, ਗਉਂ.


ਸੰ. ਗੰਗਾ. ਸੰਗ੍ਯਾ- ਗੰਗਾ ਨਦੀ. "ਗੰਗ ਬਨਾਰਸਿ ਸਿਫਤਿ ਤੁਮਾਰੀ." (ਆਸਾ ਮਃ ੧) ਦੇਖੋ, ਗੰਗਾ। ੨. ਨਦੀ, ਜੋ ਸਦਾ ਗਮਨ ਕਰਦੀ ਹੈ. "ਗੰਗ ਤਰੰਗ ਅੰਤ ਕੋ ਪਾਵੈ." (ਸਵੈਯੇ ਮਃ ੩. ਕੇ) ੩. ਇੱਕ ਕਵਿ, ਜੋ ਯੂ. ਪੀ. ਦੇ ਇਕਨੌਰ (ਜ਼ਿਲੇ ਇਟਾਵੇ) ਦਾ ਵਸਨੀਕ ਸੀ. ਇਸਦਾ ਜਨਮ ਸਨ ੧੫੩੮ ਵਿੱਚ ਹੋਇਆ. ਇਹ ਹਿੰਦੀ ਭਾਸਾ ਦਾ ਉੱਤਮ ਕਵੀ ਸੀ ਅਰ ਵੀਰਬਲ, ਖ਼ਾਨਖ਼ਾਨਾ ਆਦਿਕਾਂ ਨਾਲ ਮਿਤ੍ਰਤਾ ਰਖਦਾ ਸੀ. ਬਾਦਸ਼ਾਹ ਅਕਬਰ ਭੀ ਇਸ ਦਾ ਸਨਮਾਨ ਕਰਦਾ ਸੀ. ਇਸ ਦਾ ਪੂਰਾ ਨਾਉਂ ਗੰਗਾਪ੍ਰਸਾਦ ਹੈ, ਪਰ ਇਹ ਕਵਿਤਾ ਵਿੱਚ ਕੇਵਲ ਗੰਗ ਲਿਖਦਾ ਸੀ। ੪. ਗੁਰਯਸ਼ ਕਰਤਾ ਇੱਕ ਭੱਟ.


ਗੰਗੂਸ਼ਾਹੀ. ਦੇਖੋ, ਗੰਗੂਸਾਹ.


ਕਰਤਾਰਪੁਰ ਵਿੱਚ, ਗੁਰੂ ਅਰਜਨ ਦੇਵ ਦਾ ਸੰਮਤ ੧੬੫੬ ਵਿੱਚ ਲਗਵਾਇਆ ਵਡਾ ਚੌੜਾ ਖੂਹ। ੨. ਜੈਤੋ (ਰਾਜ ਨਾਭਾ) ਦੇ ਗੁਰਦ੍ਵਾਰੇ ਪਾਸ ਦਾ ਤਾਲ. ਦੇਖੋ, ਜੈਤੋ.