ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. दोषिन. ਵਿ- ਦੋਸ ਕਰਨ ਵਾਲਾ। ੨. ਸੰਗ੍ਯਾ- ਅਪਰਾਧੀ. ਕ਼ੁਸੂਰਵਾਰ। ੩. ਕੁਕਰਮੀ. ਪਾਪਾਤਮਾ. "ਦੋਸੀ ਦੋਸੁ ਧਰੇ." (ਜਪੁ) ਪਾਪਾਤਮਾ ਭੀ ਉਸ ਪੁਰ ਕਲੰਕ ਆਰੋਪਦੇ ਹਨ.


ਦੇਖੋ, ਦੋਸ. "ਦੋਸੁ ਨਹੀਂ ਕਾਹੂ ਕਉ ਮੀਤਾ." (ਬਾਵਨ) ੨. ਦੇਖੋ, ਦਿਵਸ. ਦ੍ਯੋਸ. ਦਿਨ. "ਚੁਖ ਬਿੰਦ ਉਪਰਿ ਆਖਣੁ ਦੋਸੁ." (ਵਾਰ ਮਾਰ ਮਃ ੧) ਖਿਨ (ਕ੍ਸ਼੍‍ਣ) ਪਲ ਪ੍ਰਤਿਦਿਨ ਨਾਮ ਆਖਣਾ.