ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਾਈ ਸੁੱਖਾ ਸਿੰਘ ਨੇ ਗੰਗਾਸਾਗਰ (ਟੂਟੀਦਾਰ ਗੜਵੇ) ਨੂੰ ਗੰਗਸਿੰਧ ਪਹੇਲੀ ਦੇ ਢੰਗ ਲਿਖਿਆ ਹੈ. "ਗੰਗਸਿੰਧ ਅਪਨੇ ਕਰ ਧਾਰਤ." (ਗੁਵਿ ੧੦)


ਦੇਖੋ, ਸਿੰਧ.


ਗੰਗਾ ਅਤੇ ਯਮੁਨਾ. "ਗੰਗ ਜਮਨ ਜਉ ਉਲਟੀ ਬਹੈ." (ਭੈਰ ਨਾਮਦੇਵ)੨ ਦੇਖੋ, ਗੰਗਾ ਜਮੁਨਾ.


ਸ਼ਿਵ, ਜੋ ਸਿਰ ਪੁਰ ਗੰਗਾ ਧਾਰਨ ਕਰਦਾ ਹੈ. ਗੰਗਾਧਰ। ੨. ਸਮੁੰਦਰ, ਜਿਸ ਵਿੱਚ ਗੰਗਾ ਸਮਾਉਂਦੀ ਹੈ.


ਸੰਗ੍ਯਾ- ਗੰਗਾ ਦਾ ਧਾਰਣ. "ਮਹੇਸ ਗੰਗਧਾਨ ਕੋ." (ਅਕਾਲ)


ਸੰਗ੍ਯਾ- ਗੰਗਾ ਦੀ ਧਾਰਾ। ੨. ਗੰਗਾ ਧਾਰਨ ਵਾਲਾ ਸ਼ਿਵ। ੩. ਹਿਮਾਲਯ। ੪. ਰਾਜਪੂਤਾਨੇ ਵਿੱਚ ਰਿਆਸਤ ਝਾਲਾਵਾਰ ਦਾ ਇੱਕ ਨਗਰ. "ਗੰਗਾ ਕੈਸੀ ਗੰਗਧਾਰ." (ਅਕਾਲ) ੫. ਦੇਖੋ, ਗੰਗਾਧਰ ੩.


ਸੰਗ੍ਯਾ- ਪ੍ਰਿਥਿਵੀ, ਜੋ ਗੰਗਾ ਨੂੰ ਧਾਰਨ ਕਰਦੀ ਹੈ. (ਸਨਾਮਾ)


ਸੰਗ੍ਯਾ- ਗੰਗਾ ਨਾਲ ਸੰਗਮ ਕਰਨ ਵਾਲੀ ਸਰਸ੍ਵਤੀ ਨਦੀ. (ਸਨਾਮਾ)


ਸੰ. गङ्ग ਸੰਗ੍ਯਾ- ਭਾਰਤ ਦੀ ਪ੍ਰਸਿੱਧ ਨਦੀ, ਜੋ ਹਿੰਦੂਮਤ ਵਿੱਚ ਅਤਿਪਵਿਤ੍ਰ ਮੰਨੀ ਗਈ ਹੈ. ਇਹ ਗੋਮੁਖ ਚਸ਼ਮੇ ਤੋਂ (ਜੋ ਹਰਿਦ੍ਵਾਰ ਤੋਂ ੧੮੦ ਮੀਲ ਉੱਪਰ ਹੈ ਅਤੇ ਜਿਸ ਦੀ ਬਲੰਦੀ ੧੩੮੦੦ ਫੁਟ ਹੈ) ਨਿਕਲਦੀ ਹੈ. ਰਸਤੇ ਵਿੱਚ ਅਨੇਕ ਜਲਧਾਰਾਂ ਨੂੰ ਆਪਣੇ ਨਾਲ ਮਿਲਾਉਂਦੀ ਹੋਈ ਹਰਿਦ੍ਵਾਰ ਦੇ ਮਕਾਮ ਭਾਰੀ ਨਦੀ ਬਣ ਜਾਂਦੀ ਹੈ. ਅਨੇਕ ਅਸਥਾਨਾਂ ਵਿੱਚਦੀਂ ੧੫੫੦ ਮੀਲ ਵਹਿੰਦੀ ਹੋਈ ਗੰਗਾਸਾਗਰ ਦੇ ਸੰਗਮ ਪੁਰ ਸਮੁੰਦਰ ਨਾਲ ਜਾ ਮਿਲਦੀ ਹੈ. "ਜਨ ਕੇ ਚਰਨ ਤੀਰਥ ਕੋਟਿ ਗੰਗਾ." (ਬਿਲਾ ਮਃ ੫)#ਗੰਗਾ ਦੇ ਵਿਸੇ ਪੁਰਾਣਾਂ ਵਿੱਚ ਅਨੇਕ ਪ੍ਰਸੰਗ ਹਨ. ਇੱਕ ਥਾਂ ਇਸ ਨੂੰ ਵਾਮਨ ਭਗਵਾਨ ਦੇ ਪੈਰਾਂ ਦਾ ਜਲ ਲਿਖਿਆ ਹੈ ਕਿ ਜਦ ਵਾਮਨ ਦਾ ਪੈਰ ਬ੍ਰਹਮਲੋਕ ਤਕ ਪਹੁਚਿਆ, ਤਦ ਬ੍ਰਹਮਾ ਨੇ ਧੋਕੇ ਜਲ ਕਮੰਡਲੁ ਵਿੱਚ ਪਾ ਲਿਆ ਅਤੇ ਭਗੀਰਥ ਦੀ ਪ੍ਰਾਰਥਨਾ ਪੁਰ ਬ੍ਰਹਮਲੋਕ ਤੋਂ ਛੱਡਿਆ, ਜੋ ਸ਼ਿਵ ਦੀ ਜਟਾਂ ਵਿੱਚ ਡਿਗਕੇ ਫੇਰ ਪ੍ਰਿਥਿਵੀ ਉੱਤੇ ਵਹਿਆ.#ਵਾਲਮੀਕੀਯ ਰਾਮਾਇਣ ਵਿੱਚ ਲੇਖ ਹੈ ਕਿ ਹਿਮਾਲਯ ਪਰਬਤ ਦੇ ਘਰ, ਸੁਮੇਰੁ ਦੀ ਕੰਨ੍ਯਾ ਮੇਨਕਾ ਦੇ ਉਦਰ ਤੋਂ ਗੰਗਾ ਅਤੇ ਉਮਾ ਦੋ ਭੈਣਾਂ ਪੈਦਾ ਹੋਈਆਂ. ਇੱਕ ਵਾਰ ਸ਼ਿਵ ਨੇ ਆਪਣਾ ਵੀਰਯ ਗੰਗਾ ਵਿੱਚ ਪਾਇਆ, ਪਰ ਗੰਗਾ ਉਸ ਨੂੰ ਧਾਰਣ ਨਾ ਕਰ ਸਕੀ ਅਤੇ ਗਰਭ ਨੂੰ ਸਿੱਟਕੇ ਬ੍ਰਹਮਾ ਦੇ ਕਮੰਡਲੁ ਵਿੱਚ ਜਾ ਰਹੀ. ਫੇਰ ਭਗੀਰਥ ਦੀ ਪ੍ਰਾਰਥਨਾ ਪੁਰ ਕਮੰਡਲੁ ਤੋਂ ਪ੍ਰਿਥਿਵੀ ਪੁਰ ਆਈ. ਗੰਗਾ ਨੂੰ ਰਾਜਾ ਸ਼ਾਂਤਨੁ ਦੀ ਇਸਤ੍ਰੀ ਭੀ ਲਿਖਿਆ ਹੈ. ਇਸੇ ਦੇ ਉਦਰ ਤੋਂ ਭੀਸਮ (ਪਿਤਾਮਹ) ਪੈਦਾ ਹੋਇਆ ਸੀ, ਜਿਸ ਕਾਰਣ ਉਸ ਦਾ ਨਾਉਂ ਗਾਂਗੇਯ ਪਿਆ. ਦੇਖੋ, ਜਨ੍ਹੁਸੁਤਾ.#ਸ਼੍ਰੀ ਗੁਰੂ ਨਾਨਕ ਦੇਵ ਜਗਤ ਦਾ ਉੱਧਾਰ ਕਰਦੇ ਹੋਏ ਗੰਗਾ (ਹਰਿਦ੍ਵਾਰ) ਪੁਰ ਪਹੁਚੇ ਸਨ. ਇੱਥੇ ਸੂਰਜ ਅਤੇ ਪਿਤਰਾਂ ਨੂੰ ਜਲ ਪੁਚਾਣ ਦਾ ਮਿਥ੍ਯਾ ਖਿਆਲ ਖੰਡਨ ਕਰਕੇ ਸਤ੍ਯ ਦਾ ਨਿਸ਼ਚਾ ਕਰਾਇਆ.#ਸ੍ਰੀ ਗੁਰੂ ਅਮਰਦੇਵ ਦਾ ਭੀ ਅਸਥਾਨ ਸਤੀਘਾਟ ਪੁਰ ਵਿਦ੍ਯਮਾਨ। ੨. ਦੇਖੋ, ਗੰਗਾ ਮਾਤਾ।#੩. ਸਹਿਗਲ ਗੋਤ੍ਰ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਹ ਦਿੱਲੀ ਦੇ ਬਾਦਸ਼ਾਹ ਦੀ ਫ਼ੌਜ ਵਿੱਚ ਨੌਕਰ ਸੀ. ਫੇਰ ਗੁਰੂ ਹਰਿਗੋਬਿੰਦ ਸਾਹਿਬ ਦੀ ਫੌਜ ਵਿੱਚ ਰਹਿਕੇ ਦੇਸ਼ ਸੇਵਾ ਕਰਦਾ ਰਿਹਾ। ੪. ਯੋਗਮਤ ਅਨੁਸਾਰ ਖੱਬਾ ਸੁਰ (ਇੜਾ). "ਉਲਟੀ ਗੰਗਾ ਜਮੁਨ ਮਿਲਾਵਉ." (ਗਉ ਕਬੀਰ) ਜਮੁਨਾ ਪਿੰਗਲਾ (ਸੱਜਾ ਸੁਰ) ਹੈ.¹


ਗੰਗਾ ਦਾ ਪਤਿ ਰਾਜਾ ਸ਼ਾਂਤਨੁ। ੨. ਗੰਗਾ ਦਾ ਸ੍ਵਾਮੀ ਸਮੁੰਦਰ. (ਸਨਾਮਾ)


ਗੰਗਾ ਦਾ ਸ੍ਵਾਮੀ ਸਮੁੰਦਰ, ਉਸ ਦਾ ਸ੍ਵਾਮੀ ਵਰੁਣ, ਉਸ ਦਾ ਸ਼ਸਤ੍ਰ ਫਾਸੀ (ਪਾਸ਼). ਸਨਾਮਾ)