ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪ੍ਰਾਣਦ. ਪ੍ਰਾਣ ਦੇਣ ਵਾਲਾ. "ਪਾਨਦ ਬੋਲਹਿਂ ਬਾਨੀ." (ਨਾਪ੍ਰ) ੨. ਪਾਨ (ਤਾਂਬੂਲ) ਦੇਣ ਵਾਲਾ। ੩. ਦੋਖੇ, ਪਾਨ ਅਤੇ ਦ.


ਸੰਗ੍ਯਾ- ਪਾਨ ਰੱਖਣ ਦਾ ਪਾਤ੍ਰ. ਪਾਨਾਂ ਦਾ ਡੱਬਾ.


ਕ੍ਰਿ- ਯੁੱਧ ਵਿੱਚ ਜਾਣ ਲੱਗੇ ਯੋਧੇ ਨੂੰ ਖਾਣ ਲਈ ਪਾਨ ਦੇਣਾ. ਦੇਖੋ, ਪਾਨ ਮੰਗਣਾ ਅਤੇ ਬੀੜਾ ਚੁੱਕਣਾ.


ਸੰਗ੍ਯਾ- ਪਾਨ (ਜਲ) ਧਾਰਨ ਵਾਲਾ, ਸਮੁੰਦਰ (ਸਨਾਮਾ)


ਪਾਨ- ਨ- ਉਚਾਰਾ. ਪਾਨ (ਪਾਣੀ) ਸ਼ਬਦ ਮੁਖ ਤੋਂ. ਨਾ ਉਚਾਰਿਆ. ਪਾਣੀ ਨਾ ਮੰਗਿਆ "ਪ੍ਰਾਨ ਤਜੇ ਤਿਨ ਪਾਨਨੁਚਾਰਾ." (ਰੁ ਤ੍ਰਾਵ)


ਸੰ. ਵਿ- ਸ਼ਰਾਬ ਪੀਣ ਵਾਲਾ। ੨. ਧਾਰਮਿਕ ਮਦਰਾ (ਸੋਮਰਸ) ਪੀਣ ਵਾਲਾ। ੩. ਪਾਨ ਪਾਤ੍ਰ ਦਾ ਸੰਖੇਪ. ਪੀਣ ਦਾ ਬਰਤਨ. "ਕਈ ਇੰਦ੍ਰ ਪਾਨਪਹਾਰ." (ਬ੍ਰਹਮਾਵ) ਜਲ ਪਿਲਾਉਣ ਲਈ ਸੁਰਾਹੀ ਬਰਦਾਰ.


ਪਾਤ੍ਰ ਅਤੇ ਪੀਣ ਯੋਗ੍ਯ ਪਦਾਰਥ. ਦੇਖੋ, ਪਾਨ। ੨. ਵਿ- ਪੀਣ ਯੋਗ੍ਯ ਪਦਾਰਥਾਂ ਵਿੱਚੋਂ ਸਾਰਰੂਪ. "ਨਮੋ ਪਾਨਪਾਨੇ." (ਜਾਪੁ)


ਪਾਣਿਭੋਗ. ਹਸ੍ਤਮੈਥੂਨ. ਹੱਥਾਂ ਦਾ ਸੰਯੋਗ. ਦੋਹਾਂ ਹੱਥਾਂ ਨੂੰ ਪਰਸਪਰ ਮਥਨ ਦੀ ਕ੍ਰਿਯਾ. "ਕਰ ਬਾਮ ਮਾਤ੍ਰਿ ਸਮਾਨ। ਕਰ ਦੱਛਨਾਤ੍ਰਿ ਪ੍ਰਮਾਨ। ਕਿਯ ਪਾਨਭੋਗ ਬਿਚਾਰ। ਤਬ ਭਏ ਦੱਤ ਕੁਮਾਰ." (ਦੱਤਾਵ) ਖੱਬਾ ਹੱਥ ਮਾਤਾ ਰੂਪ ਹੋਇਆ ਅਤੇ ਸੱਜਾ ਅਤ੍ਰਿ ਰਿਖੀ ਦਾ ਰੂਪ ਹੋਇਆ, ਦੋਹਾਂ ਦੇ ਮਿਲਾਪ ਤੋਂ ਦੱਤਾਤ੍ਰੇਯ ਦੀ ਉਤਪੱਤੀ ਹੋਈ.


ਕ੍ਰਿ- ਯੁੱਧ ਵਿੱਚ ਜਾਣ ਲਈ ਤਿਆਰ ਹੋਣਾ. ਪਾਨ ਦਾ ਬੀੜਾ ਮੰਗਕੇ ਲੈਣਾ. "ਆਹਵਸਿੰਘ ਬਲੀ ਹੁਤੋ ਮਾਂਗ ਲਿਯੇ ਤਿਨ ਪਾਨ." (ਕ੍ਰਿਸ਼ਨਾਵ) ਦੇਖੋ, ਬੀੜਾ ਚੁੱਕਣਾ.