ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤੁਰਕੀ. ਤੁਰਕ ਭਾਸਾ. "ਆਰਬੀ ਤੋਰਕੀ ਪਾਰਸੀ ਹੋ." (ਅਕਾਲ) ੨. ਇੱਕ ਰੋਗ. Typhoid fever. ਪਾਣੀਝਾਰਾ. ਦੇਖੋ, ਤਾਪ (ਘ)


ਸੰ. तोरण. ਸੰਗ੍ਯਾ- ਮਹਾਦੇਵ. ਸਿਵ। ੨. ਗਰਦਨ. ਗ੍ਰੀਵਾ। ੩. ਘਰ ਅਥਵਾ ਨਗਰ ਦਾ ਬਾਹਰਲਾ ਦਰਵਾਜ਼ਾ। ੪. ਮੰਗਲ ਸਮੇਂ ਕਿਸੇ ਦੇ ਸ੍ਵਾਗਤ ਲਈ ਫੁੱਲ ਪੱਤਿਆਂ ਦਾ ਰਚਿਆ ਦ੍ਵਾਰ। ੫. ਫੁੱਲ ਅਤੇ ਪੱਤੇ ਆਦਿ ਦੀ ਮਾਲਾ, ਜੋ ਦਰਵਾਜ਼ੇ ਪੁਰ ਸ਼ੋਭਾ ਵਾਸਤੇ ਲਟਕਾਈ ਜਾਵੇ. ਬੰਦਨਵਾਰ. "ਦਰ ਪਰ ਤੋਰਣ ਸੁੰਦਰ ਬਾਂਧਤ." (ਨਾਪ੍ਰ)


ਕ੍ਰਿ- ਤੋੜਨਾ. ਅਲਗ ਕਰਨਾ. ਭੰਗ ਕਰਨਾ. "ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ." (ਮਲਾ ਮਃ ੪) ੨. ਚਲਾਉਣਾ.


ਸਰਵ- ਤੇਰਾ. ਤਵ. "ਸਧਨਾ ਜਨ ਤੋਰਾ." (ਬਿਲਾ ਸਧਨਾ) ੨. ਸੰਗ੍ਯਾ- ਚਾਲਾ. ਹੁਕੂਮਤ ਦਾ ਪ੍ਰਬੰਧ. "ਅਪਨੋ ਤੋਰਾ ਕਰਹਿ ਬਿਸਾਲ." (ਗੁਪ੍ਰਸੂ) ੩. ਬੰਦੂਕ਼ ਦੇ ਪਲੀਤੇ ਨੂੰ ਅੱਗ ਲਾਉਣ ਦਾ ਮੋਟਾ ਡੋਰਾ. ਤੋੜਾ. "ਤਹਿਂ ਕੋ ਤਾਕ ਝੁਖਾਯੋ ਤੋਰਾ." (ਗੁਪ੍ਰਸੂ) ੪. ਤੋੜਿਆ. ਦੇਖੋ, ਤੋਰਨਾ। ੫. ਦੇਖੋ, ਤੋੜਾ.


ਦੇਖੋ, ਤੋੜਾਦਾਰ। ੨. ਵਿ- ਤੋੜਾ (ਘਾਟਾ) ਦਾਇਕ. ਤਬਾਹ ਕਰਨ ਵਾਲਾ. "ਗੁਰੁਨ ਕੇ ਵੰਸ਼ ਚਲੀ ਆਈ ਹੰਸਰਾਮ ਸਦਾ, ਗੁਨੀ ਸੇ ਉਦਾਰ, ਤੋਰਾਦਾਰ ਤਰਵਾਰ ਕੋ." (ਕਵਿ ੫੨) ਤਲਵਾਰ ਚੁੱਕਣ ਵਾਲੇ ਨੂੰ ਨਾਸ਼ ਕਰਨ ਵਾਲਾ.


ਤੋੜਾਵੈ. ਦੇਖੋ, ਤੋਰਨਾ.