ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਉਣਾ। ੨. ਪਾਨ ਕੀਤਾ. ਪੀਤਾ.


ਨਾਗਬੇਲਿ ਦੀ ਬਗੀਚੀ. ਨਾਗਵੱਲੀ ਦੀ ਵਾੜੀ. "ਪਾਨਾਵਾੜੀ ਹੋਇ ਘਰਿ ਖਰ ਸਾਰ ਨ ਜਾਣੈ." (ਤਿਲੰ ਮਃ ੧)


ਦੇਖੋ, ਪਾਣੀ ਅਤੇ ਪਾਨੀ.


ਦੇਖੋ, ਪਾਣਿਗ੍ਰਹਣ.


ਸੰਗ੍ਯਾ- ਪਾਣੀ (ਜਲ) ਧਾਰਨ ਵਾਲੀ ਪ੍ਰਿਥਿਵੀ (ਸਨਾਮਾ) ੨. ਦੇਖੋ, ਪਾਣਿਨਿ.


ਸੰਗ੍ਯਾ- ਪਾਣ. ਚਮਕ. ਸ਼ੋਭਾ. "ਪ੍ਰਾਨ ਔਰ ਪਾਨਿਪ ਧਨ ਰਾਜਾ." (ਚਰਿਤ੍ਰ ੪੦੫) ੨. ਪਾਣੀ. ਜਲ.


ਸੰ. ਪਾਨੀਯ. ਪੀਣ ਯੋਗ੍ਯ ਪਦਾਰਥ. ਜਲ. "ਪਾਨੀ ਮਾਹਿ ਦੇਖੁ ਮੁਖ ਜੈਸਾ." (ਕਾਨ ਨਾਮਦੇਵ) ੨. ਸ਼ਰਾਬ. ਮਦ੍ਯ. "ਇਕਤੁ ਪਤਰਿ ਭਰਿ ਪਾਨੀ." (ਆਸਾ ਕਬੀਰ) ੩. ਭਾਵ- ਮਾਤਾ ਦੀ ਰਜ. "ਪਾਨੀ ਮੈਲਾ ਮਾਟੀ ਗੋਰੀ." (ਗਉ ਕਬੀਰ) ਇੱਥੇ ਮੈਲਾ ਅਤੇ ਗੋਰੀ ਸ਼ਬਦ ਰਜ ਅਤੇ ਮਣੀ ਦੇ ਰੰਗ ਤੋਂ ਹੈ। ੪. ਆਬ. ਚਮਕ.


ਸੰਗ੍ਯਾ- ਪਾਣੀ ਢੋਣ ਵਾਲਾ, ਕਹਾਰ. ਭਾਵ- ਦਾਸ. "ਰਾਮਭਗਤ ਕੇ ਪਾਨੀਹਾਰ." (ਗੌਂਡ ਮਃ ੫)


ਪਾਣੀ ਦੇਣ ਵਾਲਾ. ਹਿੰਦੂਮਤ ਅਨੁਸਾਰ ਮੋਏ ਪਿਤਰਾਂ ਨੂੰ ਪਾਣੀ ਦੇਣ ਵਾਲਾ ਪੁਤ੍ਰ ਪੋਤਾ ਆਦਿ ਸੰਬੰਧੀ. "ਪਾਨੀਦੇਵਾ ਰਹ੍ਯੋ ਨ ਕੋਈ." (ਗੁਪ੍ਰਸੂ)


ਪੰਜਾਬ ਦੇ ਜਿਲਾ ਕਰਨਾਲ ਵਿੱਚ ਇੱਕ ਨਗਰ, ਜਿਸ ਦੇ ਮੈਦਾਨ ਵਿੱਚ ਬਾਬਰ ਨੇ ਇਬਰਾਹੀਮ ਲੋਦੀ ਨੂੰ ਸਨ ੧੫੨੬ ਵਿੱਚ ਜਿੱਤਕੇ ਦਿੱਲੀ ਦਾ ਸਿੰਘਾਸਨ ਮੱਲਿਆ. ਇਸ ਨਗਰ ਦੇ ਆਸ ਪਾਸ ਦੀ ਜ਼ਮੀਨ ਵਿਦੇਸ਼ੀ ਅਤੇ ਭਾਰਤ ਦੇ ਪ੍ਰਸਿੱਧ ਰਾਜਿਆਂ ਦੀ ਜੰਗਭੂਮਿ ਰਹੀ ਹੈ. ਇੱਥੇ ਹੀ ਸਨ ੧੭੬੧ ਵਿੱਚ ਅਹਮਦਸ਼ਾਹ ਅਬਦਾਲੀ ਨੇ ਮਰਹਟਿਆਂ ਦਾ ਸਰਵਨਾਸ਼ਾ ਕੀਤਾ ਸੀ. ਸਤਿਗੁਰੂ ਨਾਨਕ ਦੇਵ ਭੀ ਇਸ ਥਾਂ ਪਧਾਰੇ ਹਨ, ਅਰ ਸ਼ੇਖ਼ ਤਾਹਰ ਨਾਲ (ਜਿਸ ਨੂੰ ਜਨਮਸਾਖੀ ਵਿੱਚ ਟਟੀਹਰੀ ਸ਼ੇਖ ਲਿਖਿਆ ਹੈ) ਚਰਚਾ ਹੋਈ ਹੈ. ਸ਼ੇਖ਼ ਤਾਹਰ ਅਬੂ ਅ਼ਲੀ ਕ਼ਲੰਦਰ ਦੀ ਸੰਪ੍ਰਦਾਯ ਦਾ ਸਾਧੂ ਸੀ. ਦੇਖੋ, ਸ਼ੇਖ਼ ਸ਼ਰਫ਼.


ਭਾਵ- ਅਧੀਨ ਹੋਕੇ ਸੇਵਾ ਕਰਨੀ. ਹੁਕਮ ਸਿਰ ਮੰਨਣਾ ਅਰ ਅਪਮਾਨ ਪ੍ਰਗਟ ਕਰਨ ਵਾਲੀ ਸੇਵਾ ਭੀ ਕਰਨ ਵਿੱਚ ਸੰਕੋਚ ਨਾ ਕਰਨਾ. "ਪਾਨੀ ਸਕਤਿ ਭਰੀਜੈ." (ਕਲਿ ਅਃ ਮਃ ੪) ਸ਼ਕਤਿ (ਮਾਯਾ) ਪਾਣੀ ਭਰਦੀ ਹੈ.


ਵਿਦੇਸ਼ ਦੇ ਪਾਣੀ ਦਾ ਸਿਹਤ ਪੁਰ ਬੁਰਾ ਅਸਰ। ੨. ਪਾਣੀ ਦ੍ਵਾਰਾ ਕਿਸੇ ਰੋਗ ਦਾ ਲਗਣਾ। ੩. ਵਿਦੇਸ਼ ਦੇ ਜਲ ਦਾ ਸੁਭਾਵ ਪੁਰ ਅਸਰ.