ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਝਠੂਲੀ. ਝੁਠਾਉਣ ਦੀ ਕ੍ਰਿਯਾ. ਧੋਖੇਬਾਜ਼ੀ. "ਊਹੀ ਤੇ ਹਰਿਓ ਊਹਾ ਲੇ ਧਰਿਓ, ਜੈਸੇ ਬਾਸਾ ਮਾਸ ਦੇਤ ਝਾਟੁਲੀ." (ਸਾਰ ਮਃ ੫) ਜਿਸ ਗੁਥਲੀ ਵਿੱਚੋਂ ਸ਼ਿਕਾਰੀ ਨੇ ਮਾਸ ਕੱਢਿਆ, ਉੱਥੇ ਹੀ ਫੇਰ ਰੱਖ ਦਿੱਤਾ, ਬਾਸ਼ੇ ਨੂੰ ਸ਼ਿਕਾਰ ਦਾ ਲਾਲਚ ਵਧਾਉਣ ਲਈ ਕੇਵਲ ਝਠੂਲੀ ਦਿੱਤੀ. ਜੇ ਖਾਣ ਨੂੰ ਮਾਸ ਦਿੱਤਾ ਜਾਵੇ, ਤਦ ਰੱਜਕੇ ਬਾਸ਼ਾ ਕੰਮ ਨਹੀਂ ਦਿੰਦਾ.
ਸੰਗ੍ਯਾ- ਦ੍ਰਿਸ੍ਟਿ. ਨਜਰ। ੨. ਝਾਕੀ.
ਸੰਗ੍ਯਾ- ਦੀਦਾਰ. ਦਰਸ਼ਨ। ੨. ਤੱਕਣ (ਦੇਖਣ) ਦੀ ਕ੍ਰਿਯਾ.
ਸੰ. ਝਾਮਕ. ਸੰਗ੍ਯਾ- ਖੰਘਰ। ੨. ਖੰਘਰ ਅਥਵਾ ਇੱਟ ਦਾ ਟੁਕੜਾ ਜਿਸ ਨਾਲ ਪੈਰ ਆਦਿਕ ਅੰਗਾਂ ਦੀ ਮੈਲ ਉਤਾਰੀਦੀ ਹੈ.
ਸੰ. ਝਾਟ. ਸੰਗ੍ਯਾ- ਝਾੜ. "ਕਿਤਕ ਦੁਰੇ ਜਬ ਝਾਰ ਮਝਾਰੰ." (ਨਾਪ੍ਰ) ੨. ਦੇਖੋ, ਝਾੜਨਾ. "ਪਾਪਰਤ ਕਰਝਾਰ." (ਸਾਰ ਮਃ ੫) ਹੋਰ ਪਾਸਿਓਂ ਹੱਥ ਝਾੜਕੇ (ਹੱਥ ਧੋਕੇ) ਪਾਪ ਪਰਾਇਣ ਹੋਇਆ। ੩. ਫਾਨੂਸਾਂ ਦਾ ਪੁੰਜ. ਝਾੜ ਦੀ ਸ਼ਕਲ ਦੇ ਫਾਨੂਸ, ਜਿਨ੍ਹਾਂ ਵਿੱਚ ਮੋਮਬੱਤੀ ਆਦਿ ਮਚਾਉਂਦੇ ਹਨ. Chanzelier. "ਜਾਰਤ ਝਾਰਨ ਬ੍ਰਿੰਦ ਮਸਾਲ." (ਗੁਪ੍ਰਸੂ) ੪. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ। ੫. ਸ਼ਸਤ੍ਰਾਂ ਦੇ ਪ੍ਰਹਾਰ ਤੋਂ ਪੈਦਾ ਹੋਏ ਚਿੰਗਾੜੇ. "ਉਠੀ ਸਸਤ੍ਰ ਝਾਰੰ." (ਵਿਚਿਤ੍ਰ) ੬. ਸਮੁਦਾਯ. ਗਰੋਹ। ੭. ਦਸ੍ਤ. ਜੁਲਾਬ.
produce, yield, product; profit; exorcism; call of nature, excrement, excreta, faeces, stools
for produce or profit to accrue