ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تخّلُص] ਤਖ਼ੱਲੁਸ. ਸੰਗ੍ਯਾ- ਕਵਿ ਦਾ ਸੰਕੇਤ ਕੀਤਾ ਨਾਉਂ. ਕਵਿ ਦਾ ਉਪਨਾਮ. ਛਾਪ. nom de plume. ਇਸ ਦਾ ਮੂਲ ਖ਼ਲਸ (ਪਸੰਦ ਕਰਨਾ) ਹੈ.
experiment; experience; trial
ਤਖ਼ਤ ਉੱਪਰ। ੨. ਤਖਤ ਦਾ, ਦੇ. ਦੇਖੋ, ਤਖਤਿ.
ਅ਼. [تخمیِنہ] ਸੰਗ੍ਯਾ- ਅਟਕਲ. ਅੰਦਾਜ਼ਾ (estimate). ਇਸ ਦਾ ਮੂਲ ਖ਼ਮਨ (ਅਟਕਲ) ਹੈ.
ਅ਼. [تخلیِہ] ਸੰਗ੍ਯਾ- ਏਕਾਂਤ ਅਸਥਾਨ. ਇਸ ਦਾ ਮੂਲ ਖ਼ਲਾ (ਖ਼ਾਲੀ) ਹੈ.
ਅ਼. [تخفیِف] ਸੰਗ੍ਯਾ- ਕਮੀ. ਨ੍ਯੂਨਤਾ। ੨. ਹਲਕਾ (ਹੌਲਾ) ਕਰਨ ਦੀ ਕ੍ਰਿਯਾ. ਇਸ ਦਾ ਮੂਲ ਖ਼ਿਫ਼ (ਹਲਕਾ) ਹੈ.