ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. भगन्दर. ਭਗ (ਸਿਉਣ) ਨੂੰ ਜੋ ਦਰ (ਪਾੜ) ਦੇਵੇ, ਅਜੇਹਾ ਫੋੜਾ. [نواسیر] ਨਵਾਸੀਰ. Fistula ਭਗੰਦਰ ਗੁਦਾ ਦੇ ਅੰਦਰ ਜਾਂ ਪਾਸ ਹੁੰਦਾ ਹੈ. ਇਸ ਦੇ ਨਾਸੂਰਾਂ ਵਿੱਚੋਂ ਪੀਪ ਵਹਿਂਦੀ ਰਹਿਂਦੀ ਹੈ, ਕਦੇ ਬੰਦ ਹੋ ਜਾਂਦੀ ਹੈ, ਕੁਝ ਸਮੇਂ ਪਿੱਛੋਂ ਫੇਰ ਵਹਿਣ ਲੱਗਦੀ ਹੈ, ਖੁਰਕ ਅਤੇ ਚਸਕ ਬਣੀ ਰਹਿਂਦੀ ਹੈ.#ਭਗਿੰਦਰ ਦੇ ਕਾਰਣ ਹਨ- ਕਰੜੀ ਥਾਂ ਤੇ ਬਹੁਤ ਬੈਠਣਾ, ਲਹੂ ਨੂੰ ਖਰਾਬ ਕਰਨ ਵਾਲੇ ਪਦਾਰਥ ਖਾਣੇ, ਜਾਦਾ ਕਬਜ ਰਹਿਣੀ ਆਦਿਕ.#ਇਸ ਰੋਗ ਦੇ ਹੁੰਦੇ ਹੀ ਸਿਆਣੇ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਏ. ਸਭ ਤੋਂ ਚੰਗਾ ਉਪਾਉ ਹੈ ਕਿ ਚੀਰਾ ਦਿਵਾਕੇ ਰੋਗ ਦੀ ਜੜ ਖੋ ਦਿੱਤੀ ਜਾਵੇ.#ਭਗੰਦਰ ਦੇ ਸਾਧਾਰਣ ਇਲਾਜ ਇਹ ਹਨ-#(ੳ) ਨਿੰਮ ਦਾ ਭੁੜਥਾ ਅਤੇ ਸਤ੍ਯਾਨਾਸੀ ਬੂਟੀ ਦਾ ਨੁਗਦਾ ਬੰਨ੍ਹਣਾ।#(ਅ) ਨਿੰਮ ਦੇ ਗਰਮ ਕਾੜ੍ਹੇ ਨਾਲ ਅਥਵਾ ਤ੍ਰਿਫਲੇ ਦੇ ਜਲ ਨਾਲ ਧੋਣਾ.#(ੲ) ਬਿੱਲੀ ਦੀ ਹੱਡੀ ਖੱਟੀ ਲੱਸੀ ਜਾਂ ਤ੍ਰਿਫਲੇ ਦੇ ਪਾਣੀ ਵਿੱਚ ਪੀਹਕੇ ਲਗਾਉਣੀ.#(ਸ) ਕਬਜਕੁਸ਼ਾ ਦਵਾਈਆਂ ਅਤੇ ਗਿਜਾ ਵਰਤਣੀ.#(ਹ) ਹਰੜ. ਬਹੇੜਾ ਆਉਲਾ, ਸ਼ੁੱਧ ਭੈਂਸੀਆ ਗੁੱਗਲ, ਬਾਇਬੜਿੰਗ, ਇਨ੍ਹਾਂ ਦਾ ਕਾੜ੍ਹਾ ਪੀਣਾ, ਆਦਿ. "ਚਿਣਗ ਪ੍ਰਮੇਹ ਭਗਿੰਦ੍ਰ ਦੁਖੂਤ੍ਰਾ." (ਚਰਿਤ੍ਰ ੪੦੫)
ਸੰ. भगिन्. ਵਿ- ਭਾਗ ਵਾਲਾ. ਖ਼ੁਸ਼ਨਸੀਬ। ੨. ਪ੍ਰਸੰਨ. ਆਨੰਦ। ੩. ਭਾਗੀ (ਭੱਜੀ- ਨੱਠੀ) ਲਈ ਭੀ ਭਗੀ ਸ਼ਬਦ ਵਰਤਿਆ ਜਾਂਦਾ ਹੈ.
ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਦਿਲੀਪ ਦਾ ਪੁਤ੍ਰ ਸੂਰਯਵੰਸ਼ੀ ਅਯੋਧ੍ਯਾ ਦਾ ਰਾਜਾ. ਇਸ ਨੇ, ਆਪਣੇ ਵਡੇਰੇ ਸਗਰ ਦੇ ਸੱਠ ਹਜਾਰ ਪੁਤ੍ਰਾਂ ਦੀ ਗਤਿ ਲਈ ਜੋ ਕਪਿਲ ਦੀ ਕ੍ਰੋਧਅਗਨਿ ਨਾਲ ਭਸਮ ਹੋ ਗਏ ਸਨ. ਗੰਗਾ ਨੂੰ ਪ੍ਰਿਥਿਵੀ ਪੁਰ ਲਿਆਉਣ ਵਾਸਤੇ, ਹਿਮਾਲਯ ਦੇ ਗੋਕਰਣ ਅਸਥਾਨ ਤੇ ਘੋਰ ਤਪ ਕਰਕੇ ਬ੍ਰਹਮਾ ਰਿਝਾਇਆ. ਬ੍ਰਹਮਾ ਨੇ ਗੰਗਾ ਦੇਣ ਦਾ ਵਾਇਦਾ ਕੀਤਾ, ਪਰ ਕਠਿਨਾਈ ਇਹ ਦੱਸੀ ਕਿ ਆਕਾਸ਼ ਤੋਂ ਆਈ ਗੰਗਾ ਨੂੰ ਬਿਨਾ ਸ਼ਿਵ ਕੋਈ ਨਹੀਂ ਝੱਲ ਸਕੇਗਾ, ਇਸ ਲਈ ਪਹਿਲਾਂ ਸ਼ਿਵ ਨੂੰ ਖੁਸ਼ ਕਰੋ.#ਭਗੀਰਥ ਨੇ ਤਪ ਕਰਕੇ ਸ਼ਿਵ ਤੋਂ ਇਹ ਗੱਲ ਮੰਨਵਾਈ ਕਿ ਉਹ ਗੰਗਾ ਨੂੰ ਧਾਰਣ ਕਰੇਗਾ. ਜਦ ਬ੍ਰਹਮਾ ਨੇ ਗੰਗਾ ਆਕਾਸ਼ ਤੋਂ ਭੇਜੀ, ਤਦ ਸ਼ਿਵ ਨੇ ਆਪਣਾ ਜਟਾਜੂਟ ਇਤਨਾ ਫੈਲਾ ਲੀਤਾ ਕਿ ਹਜ਼ਾਰ ਵਰ੍ਹੇ ਗੰਗਾ ਨੂੰ ਨਿਕਲਣ ਦਾ ਰਾਹ ਨਾ ਲੱਭਿਆ. ਅੰਤ ਨੂੰ ਭਗੀਰਥ ਦੀ ਪ੍ਰਾਰਥਨਾ ਮੰਨਕੇ ਸ਼ਿਵ ਨੇ ਜਟਾ ਵਿੱਚੋਂ ਗੰਗਾ ਕੱਢੀ. ਜਿਸ ਦੇ ਸੱਤ ਪ੍ਰਵਾਹ ਹੋਏ, ਹ੍ਰਾਦਿਨੀ, ਪਾਵਿਨੀ ਅਤੇ ਨਲਿਨੀ ਨਾਮਕ ਤਿੰਨ ਪ੍ਰਵਾਹ ਪੂਰਵ ਦੀ ਤਰਫ ਵਹੇ. ਵੰਕ੍ਸ਼੍‍, ਸੀਤਾ ਅਤੇ ਸਿੰਧੁ ਨਾਮਕ ਤਿੰਨ ਪ੍ਰਵਾਹ ਪੱਛਮ ਵੱਲ ਵਹੇ. ਇੱਕ ਪ੍ਰਵਾਹ ਭਗੀਰਥ ਦੇ ਰਥ ਪਿੱਛੇ ਤੁਰਿਆ. ਜਿੱਥੋਂ ਦੀ ਭਗੀਰਥ ਦਾ ਰਥ ਗਿਆ ਪਿੱਛੇ ਹੀ ਗੰਗਾ ਦਾ ਪ੍ਰਵਾਹ ਵਹਿਣ ਲੱਗਾ. ਇਸੇ ਪ੍ਰਵਾਹ ਦਾ ਨਾਮ ਭਾਗੀਰਥੀ ਹੋਇਆ. ਦੇਖੋ, ਜਨ੍ਹਸੁਤਾ ਅਤੇ ਜਾਹਰਨਵੀ। ੨. ਮੈਲੀਸੀਹਾਂ ਪਿੰਡ ਦਾ ਨੰਬਰਦਾਰ, ਜੋ ਦੁਰਗਾ ਦੀ ਉਪਾਸਨਾ ਤਿਆਗਕੇ ਗੁਰੂ ਨਾਨਕਦੇਵ ਦਾ ਆਤਮਗਿਆਨੀ ਸਿੱਖ ਹੋਇਆ। ੩. ਸੁਇਨੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਮਹਾਨ ਪਰੋਪਕਾਰੀ ਹੋਇਆ.
ਭਾਗੇ. ਨੱਠੇ. ਦੌੜੇ. "ਜਨਮਹਿ ਮਰਿ ਭਗੇ ਹਾਂ." (ਆਸਾ ਮਃ ੫) ੨. ਭਗ੍ਨ ਹੋਏ. ਫੁੱਟੇ. ਭੱਜੇ.
ਦੇਖੋ, ਭਗਿੰਦ੍ਰ.
same as ਭਤੀਜੀ
same as ਭਤੀਜਾ
ਭਗੌੜਾ. ਭਗੈਲ. "ਭੱਗੁਲ ਲੋਕ ਫਿਰੇ ਸਭ ਹੀ. ਰਣ ਮੇ ਲਖ ਰਾਘਵ ਕੀ ਅਧਿਕਾਈ." (ਰਾਮਾਵ)
lunch especially that which is carried ( usually by housewife) to the fields for men folk working there; allowance, additional, compensatory salary for specific purpose