ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤੁ. [تغار] ਸੰਗ੍ਯਾ- ਮਿੱਟੀ ਦਾ ਥਾਲ। ੨. ਕੂੰਡਾ। ੩. ਪਾਣੀ ਠਹਿਰਾਉਣ ਲਈ ਬਿਰਛ ਦਾ ਆਲਬਾਲ. ਗੋਲ ਵੱਟ.


ਦੇਖੋ, ਤਾਗਰੀ ੩। ੨. ਛੋਟਾ ਤਗਾਰ.


ਦੇਖੋ, ਤਗ ੨। ੨. ਤਾਗੇ ਮੇ. ਸੂਤ ਵਿੱਚ. "ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ." (ਵਾਰ ਆਸਾ)


ਤੁੰਗ (ਉੱਚਾ) ਹੋਈਐ. ਵ੍ਰਿੱਧੀ ਨੂੰ ਪ੍ਰਾਪਤ ਹੋਈਐ. ਤੁਗੀਦਾ ਹੈ. ਦੇਖੋ, ਤੁਗਣਾ. "ਕੂੜਹੁ ਕਰੇ ਵਿਣਾਸ ਧਰਮੇ ਤਗੀਐ." (ਵਾਰ ਗੂਜ ੨. ਮਃ ੫)


ਦੇਖੋ, ਤਾਕੀਦ.


ਅ਼. [تغیِر] ਤਗ਼ੀਯੱਰ. ਸੰਗ੍ਯਾ- ਬਦਲਣ ਦੀ ਕ੍ਰਿਯਾ, ਪਰਿਵਰਤਨ। ੨. ਕਿਸੇ ਦੇ ਅਹ਼ੁਦੇ ਅਥਵਾ ਜਾਗੀਰ ਦੇ ਖੋਹ ਲੈਣ ਦੀ ਕ੍ਰਿਯਾ, "ਮਰਹਟੇ ਦਖਣੀ ਕੀਏ ਤਗੀਰ." (ਪ੍ਰਾਪੰਪ੍ਰ)


ਸੰਗ੍ਯਾ- ਤਗ਼ੀਰੀ ਦੀ ਦਸ਼ਾ. ਤਬਦੀਲੀ. ਪਰਿਵਰਤਨ. ਦੇਖੋ, ਤਗੀਰ. "ਧਰਮ ਪਰਮ ਅਰੁ ਮੀਰੀ ਪੀਰੀ। ਧਰੈ ਆਪ, ਦੇ ਅਪਰ ਤਗੀਰੀ." (ਗੁਪ੍ਰਸੂ) ਦੇਖੋ, ਬਿਤਾਲੀ.


ਸੰਗ੍ਯਾ- ਤਾਗਾ. ਡੋਰਾ। ੨. ਜਨੇਊ. ਯਗ੍ਯੋ- ਪਵੀਤ. "ਤਗੁ ਕਪਾਹਹੁ ਕਤੀਐ ਬਾਮ੍ਹਣੁ ਵਟੇ ਆਇ." (ਵਾਰ ਆਸਾ) ੩. ਦੇਖੋ, ਤਗ ੩.


ਤੁਗਦਾ ਹੈ. ਵ੍ਰਿੱਧੀ ਪਾਉਂਦਾ ਹੈ. ਨਿਭਦਾ ਹੈ. ਦੇਖੋ, ਤੁਗਣਾ. "ਪਾਪੀ ਮੂਲ ਨ ਤਗੈ." (ਵਾਰ ਮਾਰੂ ੨. ਮਃ ੫)