ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਿਸ ਦੀ. ਦੇਖੋ, ਕਾਂਕੋ.


ਕਿਸ ਕੇ. ਕਿਸ ਦੇ.


ਕਿਸ ਕੋ. ਕਿਸ ਨੂੰ। ੨. ਕਿਸ ਦਾ. "ਕਾਂਕੋ ਤਨੁ ਧਨੁ ਸੰਪਤਿ ਕਾਂਕੀ." (ਸਾਰ ਮਃ ੯)


ਸੰ. ਕੁਕ੍ਸ਼ਿ. ਸੰਗ੍ਯਾ- ਕੁੱਖ. ਬਗਲ. ਕੱਛੀ.#"ਕਾਂਖ ਕਿਤਾਬਹਿ ਗੁਨੀਗਹੇਰਾ." (ਨਾਪ੍ਰ)#੨. ਮਾਤਾ ਦੀ ਕੁੱਖ. ਗਰਭ ਅਸਥਾਨ. "ਜਨੁਕਰ ਜਏ ਨ ਕਾਂਖ ਤੇ ਆਏ ਨਹਿ ਸੰਸਾਰ." (ਚਰਿਤ੍ਰ ੧੨੫) ਮਾਨੋ ਮਾਂ ਦੀ ਕੁੱਖ ਤੋਂ ਜੰਮੇ ਹੀ ਨਹੀਂ.


ਦੇਖੋ, ਕਾਂਕ੍ਸ਼ਾ


ਸੰ. काङ्क्षिन् ਕਾਂਕ੍ਸ਼ਿਨ੍‌. ਵਿ- ਚਾਹੁਣਵਾਲਾ. ਇੱਛਾਵਾਨ. "ਕਾਖੀ ਏਕੈ ਦਰਸ ਤਿਹਾਰੋ." (ਸੁਖਮਨੀ) "ਨਾਮ ਕੇ ਜਨ ਕਾਂਖੀ." (ਸਾਰ ਮਃ ੫)