ਸੰ. ਗ੍ਰੰਥਿ. ਸੰਗ੍ਯਾ- ਗੱਠ. ਗਿਰਹ। ੨. ਜੋੜ.
ਦੇਖੋ, ਗਠਕਤਰਾ.
ਕ੍ਰਿ- ਗੰਢਣਾ. ਗੱਠਣਾ. ਗ੍ਰਥਨ.
ਸੰਗ੍ਯਾ- ਗਠੜੀ. ਗ੍ਰੰਥਿ. "ਕਿਸੁ ਪਹਿ ਖੋਲਉ ਗੰਠੜੀ?" (ਸੂਹੀ ਛੰਤ ਮਃ ੧) "ਜੇ ਗੁਣ ਹੋਵਹਿ ਗੰਠੜੀਐ." (ਸੂਹੀ ਮਃ ੧)
nan
ਸੰਗ੍ਯਾ- ਗੱਠ. ਜੋੜ. "ਟੂਟੇ ਗੰਠਿ ਪੜੈ ਵੀਚਾਰੁ." (ਓਅੰਕਾਰ) ੨. ਕ੍ਰਿ. ਵਿ- ਗੰਢਕੇ. ਗੱਠਕੇ. "ਲੋਕ ਗੰਠਿ ਗੰਠਿ ਖਰਾ ਬਿਗੂਚਾ." (ਸੋਰ ਰਵਿਦਾਸ) ੩. ਸੰਗ੍ਯਾ- ਗਠੜੀ. ਪੋਟ। ੪. ਗ੍ਰੰਥਿ. ਗਾਂਠ. "ਨਾਨਕ ਸਹਸੈ ਗੰਠਿ." (ਵਾਰ ਗਉ ੨. ਮਃ ੫) ਤੂੰ ਗੰਠੀ ਮੇਰੁ ਸਿਰਿ ਤੂੰ ਹੈ." (ਮਾਝ ਮਃ ੫)
nan
ਸੰ. गण्ड ਸੰਗ੍ਯਾ- ਕਪੋਲ. ਗਲ੍ਹ। ੨. ਕਨਪਟੀ. ਗਲ੍ਹ ਅਤੇ ਕੰਨ ਦੇ ਵਿਚਕਾਰਲਾ ਥਾਂ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੩. ਗੋਲ ਘੇਰਾ। ੪. ਚੱਕੀ ਦਾ ਉਹ ਗੋਲ ਘੇਰਾ, ਜਿਸ ਵਿੱਚ ਆਟਾ ਅਟਕਿਆ ਰਹਿੰਦਾ ਹੈ। ੫. ਗੈਂਡਾ। ੬. ਫੋੜਾ। ੭. ਗੱਠ. ਗਾਂਠ। ੮. ਖੂਹ ਦਾ ਚੱਕ। ੯. ਮਿੱਟੀ, ਚੂਨੇ ਜਾਂ ਕਾਠ ਦਾ ਵਡਾ ਗੋਲ ਭਾਂਡਾ, ਜੋ ਥਾਲ ਦੀ ਸ਼ਕਲ ਦਾ ਹੁੰਦਾ ਹੈ, ਇਸ ਵਿੱਚ ਪੱਕੀ ਹੋਈ ਇੱਖ ਦੇ ਰਸ ਦੀ ਚਾਸਣੀ ਪਾਕੇ ਗੁੜ ਅਤੇ ਸ਼ੱਕਰ ਬਣਾਉਂਦੇ ਹਨ. ਚੱਕ.
ਸੰ. ਸੰਗ੍ਯਾ- ਖੜਗ. ਤਲਵਾਰ। ੨. ਦੇਖੋ, ਗੰਡਾ। ੩. ਗੈਂਡਾ। ੪. ਵਿ- ਮੂਰਖ.
ਸੰ. गण्डिका ਅਥਵਾ गण्डकी ਗੰਡਕੀ. ਇੱਕ ਨਦੀ, ਜੋ ਨੈਪਾਲ ਦੇ ਇਲਾਕੇ ਵਿੱਚੋਂ, ਸਪਤਗੰਡਕੀ ਪਹਾੜ ਤੋਂ ਨਿਕਲਦੀ ਹੈ ਅਤੇ ਪਟਨੇ ਪਾਸ ਗੰਗਾ ਵਿੱਚ ਮਿਲ ਜਾਂਦੀ ਹੈ. ਇਸ ਵਿੱਚੋਂ ਕਾਲੇ ਰੰਗ ਦੇ ਗੋਲ ਪੱਥਰ ਨਿਕਲਦੇ ਹਨ, ਜੋ ਸ਼ਾਲਿਗ੍ਰਾਮ ਕਹੇ ਜਾਂਦੇ ਹਨ. ਇਨ੍ਹਾਂ ਨੂੰ ਵਿਸਨੁਰੂਪ ਜਾਣਕੇ ਵੈਸਨਵ ਪੂਜਦੇ ਹਨ. "ਪੂਜੈਂ ਹਮ ਤੁਮੈ, ਨਹਿਂ ਪੂਜੈਂ ਸੁਤਗੰਡਕਾ." (ਕ੍ਰਿਸਨਾਵ)#ਵਰਾਹਪੁਰਾਣ ਵਿੱਚ ਕਥਾ ਹੈ ਕਿ ਗੰਡਕੀ ਨੇ ਦਸ ਹਜ਼ਾਰ ਵਰ੍ਹਾ ਘੋਰ ਤਪ ਕਰਕੇ ਵਿਸਨੁ ਨੂੰ ਪ੍ਰਸੰਨ ਕੀਤਾ ਅਤੇ ਵਰ ਮੰਗਿਆ ਕਿ ਤੂੰ ਮੇਰੇ ਗਰਭ ਤੋਂ ਪੁਤ੍ਰਰੂਪ ਹੋ ਕੇ ਜਨਮ ਲੈ. ਵਿਸਨੁ ਨੇ ਆਖਿਆ ਕਿ ਮੈਂ ਸ਼ਾਲਿਗ੍ਰਾਮਰੂਪ ਹੋ ਕੇ ਤੇਰੇ ਵਿੱਚੋਂ ਪੈਦਾ ਹੋਵਾਂਗਾ.#ਇਹ ਭੀ ਕਥਾ ਹੈ ਕਿ ਵਿਸਨੁ ਦੇ ਦੋ ਗੰਡਾਂ (ਕਨਪਟੀਆਂ) ਤੋਂ ਪਸੀਨਾ ਨਿਕਲਿਆ ਇੱਕ ਚਿੱਟਾ ਦੂਜਾ ਕਾਲਾ. ਕਾਲੇ ਤੋਂ ਕ੍ਰਿਸਨਾ ਨਦੀ ਅਤੇ ਚਿੱਟੇ ਤੋਂ ਗੰਡਕੀ ਹੋਈ। ੨. ਗੈਂਡੇ ਦੀ ਮਦੀਨ. ਗੈਂਡੀ.
ਸ਼ਾਲਿਗ੍ਰਾਮ. ਦੇਖੋ, ਸੁਤਗੰਡਕਾ ਅਤੇ ਗੰਡਕਾ.
ਮਾਲਵੇ ਵਿੱਚ ਭਗਤੇ ਪਿੰਡ ਕੋਲ ਇੱਕ ਪੁਰਾਣਾ ਥੇਹ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਤਿੱਤਰ ਨੂੰ ਮੁਕਤ ਕੀਤਾ. "ਥੇਹ ਗੰਡ ਕੋ ਨਾਮ ਕਹਾਵੈ." (ਗੁਪ੍ਰਸੂ)