ਸੰ. काञची ਸੰ. ਸੰਗ੍ਯਾ- ਤੜਾਗੀ. ਖਾਸ ਕਰਕੇ ਇਸਤ੍ਰੀ ਦੀ ਧਾਤੁ ਦੀ ਤੜਾਗੀ, ਜਿਸ ਵਿੱਚ ਘੁੰਗਰੂ ਲੱਗੇ ਹੋਣ. ਛੁਦ੍ਰਘੰਟਿਕਾ। ੨. ਹਿੰਦੂਆਂ ਦੀ ਸੱਤ ਪੁਰੀਆਂ ਵਿੱਚੋਂ ਇੱਕ ਪਵਿਤ੍ਰ ਪੁਰੀ, ਜੋ ਮਦਰਾਸ ਦੇ ਚੇਂਗਲਪਟ ਜਿਲੇ ਵਿੱਚ ਹੈ, ਇਹ ਪੁਰਾਣੇ ਸਮੇਂ ਵਿੱਚ ਚੋਲ ਅਤੇ ਪਲ੍ਹਵਾਂ ਦੀ ਰਾਜਧਾਨੀ ਰਹੀ ਹੈ. ਹੁਣ ਇਸ ਦਾ ਪ੍ਰਸਿੱਧ ਨਾਉਂ ਕਾਂਜੀਵਰੰ (Conjeeveram) ਹੈ. ਕਾਂਚੀ ਦਾ ਨਾਉਂ ਭਾਈ ਗੁਰੁਦਾਸ ਜੀ ਨੇ ਕਾਂਤੀ ਲਿਖਿਆ ਹੈ. ਦੇਖੋ, ਕਾਂਤੀ.
ਸੰ. कत्र्चुलिका ਕੰਚੁਲਿਕਾ. ਸੰਗ੍ਯਾ- ਕੰਜ. ਸੱਪ ਦੀ ਪੁਰਾਣੀ ਹੋਈ ਤੁਚਾ. "ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ." (ਸ. ਕਬੀਰ)
ਚਾਹ. ਇੱਛਾ. ਦੇਖੋ, ਕਾਂਕ੍ਸ਼ਾ. "ਕਾਂਛਾ ਇਹੈ ਸਦਾ ਉਰ ਅੰਤਰ." (ਸਲੋਹ) "ਮੋਰ ਜਿਮ ਵਾਕ ਆਛੇ ਜੀਵਨ ਕੋ ਭੱਛ ਕਾਂਛੇ." (ਗੁਪ੍ਰਸੂ)
ਸੰ. कात्र्जिक ਕਾਂਜਿਕ. ਸੰਗ੍ਯਾ- ਇੱਕ ਪ੍ਰਕਾਰ ਦਾ ਖੱਟਾ ਰਸ ਜੋ ਰਾਈ ਆਦਿਕ ਦੇ ਮੇਲ ਤੋਂ ਬਣਦਾ ਹੈ. ਇਹ ਪਾਚਕ ਹੁੰਦਾ ਹੈ ਅਤੇ ਜਿਗਰ ਦੀ ਗਰਮੀ ਦੂਰ ਕਰਨ ਨੂੰ ਗੁਣਕਾਰੀ ਹੈ.
nan
ਦੇਖੋ, ਝਿੜਾਸਾਹਿਬ.
nan
ਸੰ. ਕੰਟਕ. ਸੰਗ੍ਯਾ- ਕੰਡਾ.
nan
nan