ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پامال] ਵਿ- ਪੈਰਾਂ ਨਾਲ ਮਲਿਆ ਹੋਇਆ. ਪਦਦਲਿਤ। ੨. ਤਬਾਹ. ਬਰਬਾਦ.


ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ। ੨. ਫ਼ਾ. [پائے] ਸੰਗ੍ਯਾ- ਪੈਰ. ਪਾਦ. ਚਰਣ।੩ ਸੰ. ਵਿ- ਪੀਣ ਯੋਗ੍ਯ. ਪੀਨੇ ਲਾਇਕ਼। ੪. ਸੰਗ੍ਯਾ- ਜਲ.


ਪ੍ਰਾਪਤ ਕੀਤਾ. ਪਾਇਆ. "ਪਾਯਉ ਨਾਮ ਨਿਵਾਸ." (ਸਵੈਯੇ ਮਃ ੩. ਕੇ)


ਸੰਗ੍ਯਾ- ਪਯ (ਦੁੱਧ) ਦਾ ਬਣਿਆ ਹੋਇਆ ਪਦਾਰਥ। ੨. ਖੀਰ। ੩. ਖੋਆ.


ਫ਼ਾ. [پایہ] ਸੰਗ੍ਯਾ- ਪਾਵਾ. ਚੌਕੀ ਮੰਜੇ ਆਦਿ ਦਾ ਪੈਰ। ੨. ਖੰਭਾ. ਥਮਲਾ। ੩. ਪਦ. ਦਰਜਾ. ਪਦਵੀ। ੪. ਪੌੜੀ. ਸੀਢੀ.


ਦੇਖੋ, ਪਾਇਕ.


ਫ਼ਾ. ਪਾਯਹ- ਤਖ਼ਤ. ਰਾਜਧਾਨੀ. ਦਾਰੁਲ. ਖ਼ਿਲਾਫ਼ਤ.


ਫ਼ਾ. [پائیدار] ਵਿ- ਦ੍ਰਿੜ੍ਹ ਪੈਰ ਰੱਖਣ ਵਾਲਾ। ੨. ਮਜਬੂਤ. ਚਿਰਤੀਕ ਰਹਿਣ ਵਾਲਾ.


ਫ਼ਾ. [پائیداری] ਸੰਗ੍ਯਾ- ਮਜਬੂਤੀ. ਦ੍ਰਿੜ੍ਹਤਾ.


ਦੇਖੋ, ਪਾਯਹ.